ਅੱਪਡੇਟ ਵੇਰਵਾ

2222-ag.jpg
ਦੁਆਰਾ ਪੋਸਟ ਕੀਤਾ Apnikheti
2018-08-03 11:47:20

ਕਿਵੇਂ ਕਰੀਏ ਅਗਸਤ ਮਹੀਨੇ ਵਿੱਚ ਪਸ਼ੂਆਂ ਦੀ ਦੇਖਭਾਲ ?

• ਪਸ਼ੂਆਂ ਨੂੰ ਸੂਰਜ ਅਤੇ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉਚਿੱਤ ਪ੍ਰਬੰਧ ਕਰੋ।

• ਪਸ਼ੂਆਂ ਨੂੰ ਐਫ.ਐਮ.ਡੀ., ਗਲਘੋਟੂ ਰੋਗ, ਲੰਗੜਾ ਬੁਖਾਰ, ਐਂਟੈਰੋਟੋਕਸੇਮੀਆ ਆਦਿ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

• ਐੱਫ.ਐੱਮ.ਡੀ ਨਾਲ ਪੀੜਿਤ ਪਸ਼ੂਆਂ ਨੂੰ ਵੱਖਰੇ ਘੇਰੇ(ਵਾੜੇ) ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਸਿਹਤਮੰਦ ਪਸ਼ੂਆਂ ਨੂੰ ਪ੍ਰਭਾਵਿਤ ਨਾ ਕਰੇ। ਜੇਕਰ ਐੱਫ.ਐੱਮ.ਡੀ. ਖੇਤਰ ਵਿੱਚ ਫੈਲਿਆ ਹੈ, ਤਾਂ ਆਪਣੇ ਪਸ਼ੂਆਂ ਨੂੰ ਸੰਕ੍ਰਮਿਤ ਪਸ਼ੂਆਂ ਦੇ ਸੰਪਰਕ ਵਿੱਚ ਨਾ ਆਉਣ ਦਿਓ।

• ਐੱਫ.ਐੱਮ.ਡੀ. ਦੁਆਰਾ ਪੀੜਿਤ ਵੱਛਿਆਂ ਨੂੰ ਮਾਵਾਂ ਦਾ ਦੁੱਧ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਇਹ ਉਨ੍ਹਾਂ ਦੇ ਦਿਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।

• ਬਿਮਾਰ ਪਸ਼ੂਆਂ ਦੇ ਮੂੰਹ, ਖੁਰਾਂ ਅਤੇ ਥਣਾਂ ਨੂੰ ਪੋਟਾਸ਼ੀਅਮ ਪਰਮੈਨਗਨੇਟ ਦੇ 1% ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ।

• ਜੇਕਰ ਪਸ਼ੂਆਂ ਵਿੱਚ ਗਲਘੋਟੂ ਰੋਗ ਜਾਂ ਲੰਗੜਾ ਬੁਖਾਰ ਦੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਪਸ਼ੂ ਚਿਕਿਤਸਕ ਨਾਲ ਸੰਪਰਕ ਕਰੋ।

• ਬੌਟੂਲਿਜ਼ਮ ਨੂੰ ਫੈਲਣ ਤੋਂ ਰੋਕਣ ਲਈ ਮਰੇ ਹੋਏ ਪਸ਼ੂਆਂ ਨੂੰ ਚਰਾਗਾਹਾਂ ਵਾਲੇ ਇਲਾਕਿਆਂ ਤੋਂ ਹਟਾ ਦੇਣਾ ਚਾਹੀਦਾ ਹੈ।

• ਇਸ ਸਮੇਂ ਬੱਕਰੀ ਅਤੇ ਭੇਡ ਨੂੰ ਪੀ ਪੀ ਆਰ, ਚੇਚਕ ਅਤੇ ਐਂਟੈਰੋਟੋਕਸੇਮੀਆ ਰੋਗ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਬਿਮਾਰੀ ਨਾਸ਼ਕ ਟੀਕਾ ਲਗਾਓ।

• ਪਸ਼ੂਆਂ ਦੇ ਡਾਕਟਰ/ਪਸ਼ੂਆਂ ਦੇ ਸਿਹਤ ਕਰਮਚਾਰੀ ਤੋਂ ਸਲਾਹ ਲੈਣ ਤੋਂ ਬਾਅਦ ਦਵਾਈਆਂ ਦੀ ਸਹੀ ਖ਼ੁਰਾਕ ਦੀ ਵਰਤੋਂ ਕਰਕੇ ਪਸ਼ੂਆਂ ਦੀ ਡੀ-ਵਰਮਿੰਗ ਕਰਵਾਉਣੀ ਚਾਹੀਦੀ ਹੈ।

• ਪਸ਼ੂਆਂ ਨੂੰ ਬਾਹਰੀ-ਪਰਜੀਵੀਆ ਤੋਂ ਬਚਾਉਣ ਲਈ ਅਤੇ ਢੁੱਕਵੀਂ ਦਵਾਈ ਲੈਣ ਲਈ ਵੈਟਰਨਰੀ ਡਾਕਟਰ / ਪਸ਼ੂ ਸਿਹਤ ਕਰਮਚਾਰੀ ਨਾਲ ਸੰਪਰਕ ਕਰੋ। ਜਿੱਥੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਉਸ ਸ਼ੈੱਡ ਨੂੰ ਸਾਫ ਸੁਥਰਾ ਰੱਖੋ। ਨਿਰਗੁੰਡੀ, ਤੁਲਸੀ ਜਾਂ ਲੈਮਨ ਘਾਹ ਦੇ ਗੁੱਛੇ ਪਸ਼ੂਆਂ ਦੇ ਸ਼ੈੱਡ ਵਿੱਚ ਲਟਕਾਏ ਜਾਂਦੇ ਹਨ, ਇਨ੍ਹਾਂ ਦੀ ਸੁਗੰਧ ਬਾਹਰੀ-ਪਰਜੀਵੀਆ ਨੂੰ ਦੂਰ ਰੱਖਦੀ ਹੈ। ਆਮ ਤੌਰ 'ਤੇ ਸ਼ੈੱਡ ਨੂੰ ਸਾਫ ਰੱਖਣ ਲਈ ਇੱਕ ਲੈਮਨ ਘਾਹ ਦੇ

ਕੀਟਾਣੂਨਾਸ਼ਕ ਤੇਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

• ਇਹ ਯਕੀਨੀ ਬਣਾਓ ਕਿ ਮੌਨਸੂਨ ਸਮੇਂ ਦੌਰਾਨ ਪਸ਼ੂਆਂ ਦੇ ਸ਼ੈੱਡ ਸੁੱਕੇ ਰਹਿਣ। ਮੱਖੀਆਂ ਨੂੰ ਦੂਰ ਰੱਖਣ ਲਈ ਸ਼ੈੱਡ ਵਿੱਚ ਨੀਲਗਿਰੀ ਜਾਂ ਲੈਮਨ ਘਾਹ ਦੇ ਤੇਲ ਦੀ ਸਪਰੇਅ ਕਰੋ।

• ਹਰ ਰੋਜ਼ ਪਸ਼ੂਆਂ ਨੂੰ 30-50 ਗ੍ਰਾਮ ਖਣਿਜ ਮਿਸ਼ਰਣ ਫੀਡ ਨਾਲ ਦਿਓ। ਇਸ ਨਾਲ ਪਸ਼ੂਆਂ ਦਾ ਬਚਾਅ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ।