ਅੱਪਡੇਟ ਵੇਰਵਾ

1653-PAU_l.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-01-25 16:48:34

ਕੈਰੋਂ ਕਿਸਾਨ ਘਰ ਲੁਧਿਆਣਾ ਵਿੱਚ ਦੋ ਦਿਨਾਂ ਸਿਖਲਾਈ ਕੋਰਸ 29 ਜਨਵਰੀ ਤੋਂ ਸ਼ੁਰੂ

ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਦੋ ਦਿਨਾਂ ਵਿਸ਼ੇਸ਼ ਸਿਖਲਾਈ ਕੋਰਸ 29 ਅਤੇ 30 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ। ਕੈਰੋਂ ਕਿਸਾਨ ਘਰ ਵਿੱਚ ਹੋਣ ਵਾਲੇ ਇਸ ਕੋਰਸ ਵਿੱਚ ਖੁਸ਼ਬੂਦਾਰ, ਦਵਾਈਆਂ ਵਾਲੀਆਂ ਅਤੇ ਮਸਾਲਆਿਂ ਦੀਆਂ ਫ਼ਸਲਾਂ ਦੀ ਕਾਸ਼ਤ ਸੰਬੰਧੀ ਸਿਖਲਾਈ ਲਈ 40 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਭਾਗ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਰਸ ਦੇ ਕੁਆਰਡੀਨੇਟਰ ਡਾ. ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਵਿੱਚ ਪੁਦੀਨਾ, ਹਲਦੀ ਅਤੇ ਹੋਰ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਅਤੇ ਮਸਾਲਿਆਂ ਵਾਲੀਆਂ ਫ਼ਸਲਾਂ ਸੰਬੰਧੀ ਮਾਹਿਰ ਵਿਦਵਾਨ ਵੱਖ-ਵੱਖ ਨੁਕਤਿਆਂ ਉਪਰ ਆਪਣੇ ਭਾਸ਼ਣ ਦੇਣਗੇ। ਫ਼ਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਵੀ ਸਿਖਲਾਈ ਲੈਣ ਵਾਲਿਆਂ ਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ। ਵਿਹਾਰਕ ਅਤੇ ਤਕਨੀਕੀ ਸਿਖਲਾਈ ਲਈ ਸਿਖਆਰਥੀਆਂ ਨੂੰ ਯੂਨੀਵਰਸਿਟੀ ਦੇ ਹਰਬਲ ਗਾਰਡਨ ਵਿੱਚ ਲਿਜਾਇਆ ਜਾਵੇਗਾ। ਭਾਗ ਲੈਣ ਦੇ ਇੱਛੁਕ ਕਿਸਾਨ ਅਤੇ ਕਿਸਾਨ ਬੀਬੀਆਂ ਕੈਰੋਂ ਕਿਸਾਨ ਘਰ ਨਾਲ ਸੰਪਰਕ ਕਰ ਸਕਦੀਆਂ ਹਨ।

ਡਾ. ਟੀ ਐਸ ਰਿਆੜ 98142-10269