ਅੱਪਡੇਟ ਵੇਰਵਾ

1626-dog.jpg
ਦੁਆਰਾ ਪੋਸਟ ਕੀਤਾ Apnikheti
2018-02-21 13:27:04

ਕਤੂਰੇ ਖਰੀਦਣ ਵੇਲੇ ਇਹ ਗੱਲਾਂ ਕਦੇ ਨਾ ਭੁਲੋ

ਆਮ ਤੌਰ ਤੇ ਲੋਕ ਕੁੱਤਿਆਂ ਦੇ ਸੁਭਾਅ ਬਾਰੇ ਜਾਣੇ ਬਿਨਾਂ ਹੀ ਜਾਨਵਰ ਪਾਲਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਕਈ ਵਾਰ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦ ਹੈ। ਕੁੱਤਿਆਂ ਨੂੰ ਖਰੀਦਣ ਵੇਲੇ ਕੁੱਝ ਕੁ ਗੱਲਾਂ ਦਾ ਧਿਆਨ ਰੱਖੋ ਜਿਵੇਂ ਕਿ ਜੇਕਰ ਤੁਸੀ ਉਸ ਨੂੰ ਡੋਗ ਸ਼ੋ ਵਿੱਚ ਲਿਜਾਣਾ ਹੈ ਤਾਂ ਉਸਦੇ ਰੰਗ ਦਾ ਖਿਆਲ ਰੱਖੋ ਤੇ ਉਸਦੀ ਅੱਖ ਉੱਤੇ ਕੋਈ ਨਿਸ਼ਾਨ ਨਾ ਹੋਵੇ । ਇੱਕ ਪਾਸੇ ਨਿਸ਼ਾਨ ਚੰਗਾ ਨਹੀਂ ਮੰਨਿਆਂ ਜਾਂਦਾ , ਨਿਸ਼ਾਨ ਦੋਵੇ ਅੱਖ਼ਾਂ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਉਹ ਸ਼ੋ ਰਿੰਗ ਵਿੱਚ ਹਿਸਾ ਲੈ ਸਕੇ। ਇਸ ਤੋਂ ਇਲਾਵਾਂ ਕਤੂਰੇ ਖਰੀਦਣ ਵੇਲੇ ਕੁੱਝ ਹੋਰ ਗੱਲਾਂ ਦਾ ਧਿਆਨ ਰੱਖੋ ਜਿਵੇਂ ਕਿ:

• ਕਤੂਰੇ ਖਰੀਦਣ ਵੇਲੇ ਚਾਰੇ ਲੱਤਾਂ ਦੀ ਜਾਂਚ ਕਰੋ ਅਤੇ ਉਨਾਂ ਦੀਆਂ ਉੱਗਲਾਂ ਦੀ ਗਿਣਤੀ ਕਰੋ ।ਕਤੂਰੇ ਦੇ ਪੈਰ ਵਿੱਚ ਚਾਰ ੳੇੁਗਲਾਂ ਅਤੇ ਇੱਕ ਛੋਟੀ ਉੱਗਲੀ ਪੈਰ ਦੇ ਅੰਦਰਲੇ ਪਾਸੇ ਹੋਣੀ ਚਾਹੀਦੀ ਹੈ।

• ਉਸਦਾਂ ਮੂੰਹ ਖੋਲ ਕੇ ਜਾਂਚ ਕਰੋ ਕਿ ਉਸ ਦਾ ਤਾਲੂ ਫਟਿਆ ਤਾਂ ਨਹੀਂ।

• ਉਸਦਾ ਮੂੰਹ ਤੋਤੇ ਵਰਗਾ ਨਾ ਹੋਵੇ ਤੇ ਦੋਨੋ ਜਬਾੜੇ ਬਰਾਬਰ ਹੋਣੇ ਚਾਹੀਦੇ ਹਨ।

• ਉਸਦੇ ਸਾਰੇ ਦੰਦ ਇੱਕ ਕਤਾਰ ਵਿੱਚ ਹੋਣੇ ਚਾਹੀਦੇ ਹਨ ਅਤੇ ਜਦੋਂ ਮੂੰਹ ਬੰਦ ਕਰੇ ਤਾਂ ਉੱਪਰਲੇ ਅਤੇ ਨਿਚਲੇ ਦੰਦ ਆਪਸ ਵਿੱਚ ਮਿਲਣੇ ਚਾਹੀਦੇ ਹਨ।

• ਮਸੂੜੇ ਗੁਲਾਬੀ ਰੰਗ ਦੇ ਹੋਣੇ ਚਾਹੀਦੇ ਹਨ ਤੇ ਅੱਖਾਂ ਦੀਆਂ ਪੁਤਲੀਆਂ ਦਾ ਰੰਗ ਇੱਕੋ ਜਿਹਾ ਹੋਣਾ ਚਾਹੀਦਾ ਹੈ।

• ਕਤੂਰੇ ਦੇ ਕੰਨ ਨੂੰ ਸੁੱਘ ਕੇ ਦੇਖੋ । ਬਦਬੂਦਾਰ ਕੰਨ ਵਾਲੇ ਕਤੂਰੇ ਨੂੰ ਨਾ ਖਰੀਦੋ।

• ਇਹ ਵੀ ਚੈਕ ਕਰੋ ਕਿ ਕਤੂਰਾ ਉਲਟੀਆਂ ਤਾਂ ਨਹੀ ਕਰਦਾ ਕਿਉਕਿ ਇਸ ਕਾਰਨ ਪੇਟ ਦੀ ਬਿਮਾਰੀ ਵੀ ਹੋ ਸਕਦੀ ਹੈ।

• ਕਤੂਰੇ ਦੀ ਪੂਛ ਵੀ ਦੇਖੋ ਜੇਕਰ ਕਤੂਰੇ ਨੂੰ ਦਸਤ ਲੱਗੀ ਹੋਵੇ ਤਾਂ ਪੂਛ ਲਿੱਬੜੀ ਹੋਵੇਗੀ। ਕਤੂਰੇ ਨੂੰ ਜਾਂ ਉਸਦੇ ਨਾਲ ਵਾਲੇ ਕਤੂਰਿਆਂ ਨੂੰ ਵੀ ਦਸਤ ਨਹੀਂ ਹੋਣੀ ਚਾਹੀਦੀ।