ਅੱਪਡੇਟ ਵੇਰਵਾ

639-ll.jpg
ਦੁਆਰਾ ਪੋਸਟ ਕੀਤਾ Apnikheti
2018-09-18 10:29:54

ਕੀਟਾਂ ਅਤੇ ਸੁੰਡੀਆਂ ਲਈ ਅਦਭੁੱਤ ਟ੍ਰੈਪ

ਲਾਈਟ ਟ੍ਰੈਪ ਦਾ ਉਪਯੋਗ - ਕੀਟ ਪਤੰਗੇ ਅਤੇ ਸੁੰਡੀਆਂ ਨੂੰ ਰੋਕਣ ਲਈ ਲਾਈਟ ਟ੍ਰੈਪ ਦਾ ਉਪਯੋਗ ਬਹੁਤ ਫਾਇਦੇਮੰਦ ਹੁੰਦਾ ਹੈ| ਰੋਸ਼ਨੀ ਕੀਟ ਪਤੰਗਿਆਂ, ਜੋ ਕਿ ਬਾਅਦ ਵਿੱਚ ਸੁੰਡੀਆਂ ਨੂੰ ਜਨਮ ਦੇਂਦੇ ਹਨ ਨੂੰ ਆਕਰਸ਼ਿਤ ਕਰਦੀ ਹੈ| ਰੋਸ਼ਨੀ ਦੇ ਸਰੋਤ ਦੇ ਹੇਠਾਂ ਕਿਸੇ ਬਰਤਨ ਵਿੱਚ ਪਾਣੀ ਰੱਖਣਾ ਚਾਹੀਦਾ ਹੈ ਜਿਸ ਵਿੱਚ ਕੀੜੇ ਡਿੱਗ ਕੇ ਮਰ ਜਾਣ| ਟ੍ਰੈਪ ਨੂੰ ਖਾਲੀ ਜਗਾਹ ਤੇ ਹੀ ਲਾਓ ਅਤੇ ਸਵੇਰੇ-ਸ਼ਾਮ ਟ੍ਰੈਪ ਦੇ ਆਸਪਾਸ ਜੋ ਵੀ ਪਤੰਗੇ ਨਜਰ ਆਉਣ ਓਹਨਾ ਨੂੰ ਨਸ਼ਟ ਕਰ ਦਿਓ| ਇਸ ਤੋਂ ਅਲਾਵਾ ਆਪਣੇ ਨੇੜਲੇ ਕਿਸਾਨਾਂ ਨੂੰ ਵੀ ਇਹ ਟ੍ਰੈਪ ਲਾਉਣ ਲਏ ਪ੍ਰੋਤਸ਼ਾਹਿਤ ਕਰੋ ਤਾਕਿ ਸੁੰਡੀਆਂ ਤੇ ਰੋਕਥਾਮ ਲਈ ਜਾ ਸਕੇ| ਅਮਵਾਸੀਆ ਦੇ ਆਸਪਾਸ ਇਹ ਟ੍ਰੈਪ ਜਰੂਰ ਲਾਓ| ਜੇਕਰ ਬਿਜਲੀ ਨਾ ਹੋਵੇ ਤਾਂ ਮੋਮਬੱਤੀ ਜਾਂ ਚਿਮਨੀ ਦਾ ਵੀ ਉਪਯੋਗ ਕੀਤਾ ਜਾ ਸਕਦਾ ਹੈ|