ਅੱਪਡੇਟ ਵੇਰਵਾ

4911-48046833_1004963883016400_6992008716945981440_n.jpg
ਦੁਆਰਾ ਪੋਸਟ ਕੀਤਾ Apni Kheti
2019-01-02 11:10:33

ਕਿਓ ਆਉਂਦਾ ਹੈ ਪੱਸ਼ੂਆਂ ਦੇ ਪਿਸ਼ਾਬ ਵਿੱਚ ਖੂਨ ?

ਇਹ ਭਿਆਨਕ ਬਿਮਾਰੀ ਹੈ ਜਿਹੜੀ ਕਿ ਗਾਂਵਾਂ/ ਮੱਝਾਂ ਵਿੱਚ ਫ਼ਾਸਫੋ਼ਰਸ ਦੀ ਘਾਟ ਹੋ ਜਾਣ ਕਾਰਣ ਹੋ ਜਾਂਦੀ ਹੈ। ਇਹ ਬਿਮਾਰੀ ਸੂਣ ਤੋਂ ਪਹਿਲਾਂ ਜਾਂ ਸੂਣ ਤੋ ਇਕ ਦੋ ਹਫ਼ਤੇ ਦੇ ਅੰਦਰ ਅੰਦਰ ਹੋ ਜਾਂਦੀ ਹੈ। ਸਮੈਂ ਸਿਰ ਇਲਾਜ ਨਾ ਕਰਵਾਉਣ ਕਰਕੇ ਗਾਂ/ਮੱਝ ਦੀ ਮੌਤ ਵੀ ਹੋ ਸਕਦੀ ਹੈ।

ਮੁੱਢਲੀ ਹਾਲਤ ਵਿੱਚ ਨਿਸ਼ਾਨੀਆਂ

1.ਗਾਂ/ਮੱਝ ਨਸਵਾਰੀ ਰੰਗ ਦਾ ਪਿਸ਼ਾਬ ਕਰਦੀ ਹੈ ਜੋ ਜ਼ਮੀਨ ਤੇ ਡਿੱਗਣ ਪਿੱਛੋਂ ਹਰੇ ਰੰਗ ਦਾ ਹੋ ਜਾਂਦਾ ਹੈ।

2. ਗਾਂ/ਮੱਝ ਨੂੰ ਗੋਹਾ ਕਰਨ ਲੱਗਿਆਂ ਬਹੁੱਤ ਤਕਲੀਫ਼ ਹੁੰਦੀ ਹੈ ਅਤੇ ਗਾਂ/ਮੱਝ ਬਹੁਤ ਕਿੱਲ੍ਹਦੀ ਹੈ ਅਤੇ ਗੋਹਾ ਕਰਨ ਦੀ ਕੋਸ਼ਿਸ ਕਰਦੀ ਹੈ ਪਰ ਗੋਹਾ ਕਰ ਨਹੀ ਸਕਦੀ।

3. ਦੋ ਜਾਂ ਤਿੰਨ ਦਿਨ ਜੇਕਰ ਖਿਆਲ ਨਾ ਕੀਤਾ ਜਾਵੇ ਤਾਂ ਗਾਂ/ਮੱਝ ਪੱਠੇ ਖਾਣੇ ਛੱਡ ਜਾਂਦੀ ਹੈ ਅਤੇ ਉਸ ਦੀ ਮੋਤ ਖੂਨ ਦੀ ਘਾਟ ਕਾਰਣ ਹੋ ਜਾਂਦੀ ਹੈ।

ਉਪਾਓ

1. ਸਰਦੀਆਂ ਦੇ ਮੌਸਮ ਵਿੱਚ ਹਰੇ ਚਾਰੇ (ਬਰਸੀਮ) ਦੀ ਬਿਜਾਈ ਕਰਨ ਸਮੇਂ ਸੁਪਰਫ਼ਾਸਫ਼ੇਟ ਖਾਦ ਦੀ ਵਰਤੋਂ ਕਰੋ।

2. ਗਾਂਵਾਂ/ ਮੱਝਾਂ ਨੂੰ ਖਣਿਜ (ਮਿਨਰਲ ਮਿਕਸਚਰ) 50 - 60 ਗ੍ਰਾਮ ਹਰ ਰੋਜ਼ ਖੁਰਾਕ ਵਿੱਚ ਮਿਲਾ ਕੇ ਖਵਾਓ ਤਾਂ ਜੋ ਫ਼ਾਸਫ਼ੋਰਸ ਦੀ ਘਾਟ ਨਾ ਹੋ ਸਕੇ।

3. ਜਦੋ ਬਰਸੀਨ ਵਿੱਚ ਸਰ੍ਹੋ ਦਾ ਲੌ ਜ਼ਿਆਦਾ ਹੋਵੇ ਤਾਂ ਆਪਣੀ ਗਾਂ/ਮੱਝ ਦੇ ਪਿਸ਼ਾਬ ਦਾ ਖਿਆਲ ਜਰੂਰ ਰੱਖੋ ਕਿਉਕਿ ਸਰ੍ਹੋ ਦਾ ਲੌ ਜ਼ਿਆਦਾ ਹੋਣ ਕਾਰਣ ਵੀ ਫ਼ਾਸਫ਼ੋਰਸ ਦੀ ਘਾਟ ਹੋ ਸਕਦੀ ਹੈ।