ਅੱਪਡੇਟ ਵੇਰਵਾ

247-sarson.jpg
ਦੁਆਰਾ ਪੋਸਟ ਕੀਤਾ Apnikheti
2018-07-14 05:48:31

ਕੀ ਤੁਸੀ ਸਰੋਂ ਦੇ ਤੇਲ ਦੇ ਇਹਨਾਂ ਫਾਇਦਿਆਂ ਬਾਰੇ ਜਾਣਦੇ ਹੋ ?

 ਸਰੋਂ ਦੇ ਤੇਲ ਦੀ ਅਸੀਂ ਹਰ ਰੋਜ਼ ਵਰਤੋਂ ਕਰਦੇ ਹਾਂ। ਪਰ ਸਰ੍ਹੋ ਦਾ ਤੇਲ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਸਰੋਂ ਦੇ ਤੇਲ ਦੇ ਸਾਡੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ।

ਮਾਲਿਸ਼: ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਰਬੀ ਘੱਟਦੀ ਹੈ ਅਤੇ ਚਮੜੀ ਵਿੱਚ ਚਮਕ ਅਤੇ ਨਿਖਾਰ ਆਉਂਦਾ ਹੈ। ਇਸ ਤੇਲ ਦੀ ਮਾਲਿਸ਼ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਰੀਰ ਵਿੱਚ ਚੁਸਤੀ ਅਤੇ ਫੁਰਤੀ ਆ ਜਾਂਦੀ ਹੈ। ਤੇਲ ਦੀ ਮਾਲਿਸ਼ ਦੇ 

ਕੁੱਝ ਹੇਠ ਲਿਖੇ ਫਾਇਦੇ ਹਨ-

1. ਸਰ੍ਹੋ ਦੇ ਤੇਲ ਨਾਲ ਪੇਟ ਦੀ ਮਾਲਿਸ਼ ਕਰਨ ਨਾਲ ਕਬਜ਼ ਦੂਰ ਹੁੰਦੀ ਹੈ।

2. ਸਰੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾਉਣ ਨਾਲ ਜੂੰਆਂ ਨਸ਼ਟ ਹੋ ਜਾਂਦੀਆਂ ਹਨ।

3. ਸਿਰ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਵਾਲ ਚਿੱਟੇ ਨਹੀਂ ਹੁੰਦੇ ਅਤੇ ਨੀਂਦ ਵੀ ਵਧੀਆ ਆਉਂਦੀ ਹੈ।

4. ਨਹਾਉਣ ਤੋਂ ਪਹਿਲਾਂ ਧੁੰਨੀ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਬੁੱਲ੍ਹ ਨਹੀਂ ਖਰਾਬ ਹੁੰਦੇ।

5. ਸਰੀਰ ਦੇ ਕਿਸੇ ਹਿੱਸੇ ਦੇ ਸੜ ਜਾਣ 'ਤੇ ਸਰੋਂ ਦਾ ਤੇਲ ਲਗਉਣ ਨਾਲ ਛਾਲੇ ਨਹੀਂ ਹੁੰਦੇ।

6. ਸਰੀਰ ਦੇ ਕੱਟੇ ਹੋਏ ਭਾਗ 'ਤੇ ਨਹਾਉਣ ਤੋਂ ਪਹਿਲਾਂ ਤੇਲ ਲਗਾਉਣ ਨਾਲ ਕੱਟੇ ਹੋਏ ਭਾਗ ਵਿੱਚ ਪਾਣੀ ਨਹੀਂ ਜਾਂਦਾ ਅਤੇ ਇੰਨਫੈਕਸ਼ਨ ਨਹੀਂ ਹੁੰਦੀ।

7. ਸਿਰ ਦੀ ਮਾਲਿਸ਼ ਕਰਨ ਨਾਲ ਵਿਅਕਤੀ ਚੁਸਤ ਰਹਿੰਦਾ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ। ਅੱਖਾਂ ਦੀ ਰੌਸ਼ਨੀ ਵੱਧਦੀ ਹੈ।

8. ਤੇਲ ਦੀ ਮਾਲਿਸ਼ ਕਰਨ ਨਾਲ ਨਾੜੀਆਂ ਖੁਸ਼ਕ ਨਹੀਂ ਹੁੰਦੀਆਂ।

ਸਾਵਧਾਨੀਆਂ:

1. ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਤੋਂ ਅੱਧੇ ਘੰਟੇ ਬਾਅਦ ਨਹਾਉਣਾ ਚਾਹੀਦਾ ਹੈ।

2. ਘਰ ਦੇ ਤੇਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਬਾਹਰੋਂ ਖਰੀਦੇ ਤੇਲ ਵਿੱਚ ਮਿਲਾਵਟ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। 

3. ਬਾਹਰੋਂ ਹਮੇਸ਼ਾ ਸੀਲਬੰਦ ਤੇਲ ਹੀ ਖਰੀਦੋ।