ਅੱਪਡੇਟ ਵੇਰਵਾ

3054-rn.jpg
ਦੁਆਰਾ ਪੋਸਟ ਕੀਤਾ Apnikheti
2018-08-11 05:41:48

ਕੀ ਤੁਸੀਂ ਰੰਗ-ਬਿਰੰਗੀ ਕਣਕ ਬਾਰੇ ਜਾਣਦੇ ਹੋ?

ਰੰਗਦਾਰ ਕਣਕ(ਕਾਲੀ, ਨੀਲੀ ਅਤੇ ਜਾਮੁਨੀ) ਵਿੱਚ ਰੰਗ ਐਂਥੋਸਿਆਨਿਨ(40-140 ਪੀ ਪੀ ਐੱਮ) ਦੇ ਕਾਰਨ ਹੁੰਦਾ ਹੈ, ਜੋ ਅਨਾਜ ਭਰਨ ਸਮੇਂ ਖੇਤਾਂ ਵਿੱਚ ਕੁਦਰਤੀ ਤੌਰ 'ਤੇ ਵਿਕਸਿਤ ਹੁੰਦਾ ਹੈ। ਐਂਥੋਸਿਆਨਿਨ ਐਂਟੀਆੱਕਸੀਡੈਂਟ ਹੈ, ਜੋ ਆੱਕਸੀਡੇਟਿਵ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਬੁਢਾਪੇ, ਕੈਂਸਰ, ਦਿਲ ਦੀਆਂ ਬਿਮਾਰੀਆਂ, ਡਾਇਬਟੀਜ਼ ਅਤੇ ਹੋਰਨਾਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਕਿਵੇਂ ਵਿਕਸਿਤ ਕੀਤੀ ਜਾਂਦੀ ਹੈ ਰੰਗਦਾਰ ਕਣਕ?

ਸੱਤ ਸਾਲਾਂ ਦੀ ਖੋਜ ਤੋਂ ਬਾਅਦ ਐਨ.ਏ.ਬੀ.ਆਈ. ਨੇ ਰੰਗਦਾਰ ਕਣਕ ਵਿਕਸਿਤ ਕੀਤੀ ਹੈ। ਇਹ ਪੇਟੈਂਟ ਅਤੇ ਪੀ.ਵੀ.ਪੀ.ਐਫ.ਆਰ.ਏ. ਐਪਲੀਕੇਸ਼ਨ ਦੁਆਰਾ ਸੁਰੱਖਿਅਤ ਕੀਤੀ ਗਈ ਹੈ। ਇਸਨੂੰ ਐਫ.ਐਸ.ਐਸ.ਏ.ਆਈ. ਦੁਆਰਾ ਮਨੁੱਖੀ ਵਰਤੋਂ ਲਈ ਮਨਜ਼ੂਰ ਕੀਤਾ ਗਿਆ ਹੈ।

ਕਿਹੜੀ ਖੋਜ ਇਸਦੇ ਸਿਹਤਮੰਦ ਹੋਣ ਦੀ ਪੁਸ਼ਟੀ ਕਰਦੀ ਹੈ?

ਐਨ.ਏ.ਬੀ.ਆਈ. ਨੇ ਲੈਬੋਰਟਰੀ ਦੇ ਪ੍ਰਯੋਗਾਂ ਨਾਲ ਐਂਥੋਸਿਆਨਿਨ, ਐਂਟੀ-ਆੱਕਸੀਡੈਂਟ ਅਤੇ ਐਂਟੀਫਿਲਮੇਟਰੀ ਗਤੀਵਿਧੀ ਦੀ ਪੁਸ਼ਟੀ ਕੀਤੀ ਹੈ। ਰੰਗਦਾਰ ਕਣਕ ਵਿੱਚ ਐਂਥੋਸਿਆਨਿਨ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ।