ਅਸਲ ਵਿੱਚ ਸਫਲ ਡੇਅਰੀ ਦਾ ਕੰਮ ਕੱਟੜੂਆਂ/ਵੱਛੜੂਆਂ ਤੋਂ ਹੀ ਸ਼ੁਰੂ ਹੁੰਦਾ ਹੈ । ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਵਿਸ਼ੇਸ਼ ਤੌਰ ਤੇ ਨਵਜਾਤ ਬੱਚੇ ਦੇ ਪਹਿਲੇ 15-20 ਦਿਨ ਵਧੇਰੇ ਖਤਰੇ ਵਾਲੇ ਹੁੰਦੇ ਹਨ ਕਿਉਕਿ 20-30 % ਬੱਚੇ ਇਸ ਅਰਸੇ ਵਿੱਚ ਜਿਆਦਾ ਬਿਮਾਰ ਹੁੰਦੇ ਹਨ। ਜਨਮ ਦੇ ਸਮੇਂ ਬੱਚੇ ਦਾ ਭਾਰ ਮਾਂ ਦੇ ਭਾਰ ਦੇ ਤਕਰੀਬਨ 10 % ਹੁੰਦਾ ਹੈ । ਇਕ ਤੰਦਰੁਸਤ ਬੱਚਾ ਹਰ ਰੋਜ਼ ਤਕਰੀਬਨ 500 ਗ੍ਰਾਮ ਤੱਕ ਸਰੀਰਿਕ ਵਾਧਾ ਕਰਦਾ ਹੈ ।
1. ਜਨਮ ਸਮੇਂ ਦੇਖੋ ਕੇ ਕੱਟੜੂ/ਵੱਛੜੂ ਦੇ ਨਾੜੂਏ ਤੋਂਂ ਖੂਨ ਤਾਂ ਨਹੀ ਨਿੱਕਲ ਰਿਹਾ , ਜੇਕਰ ਖੂਨ ਆ ਰਿਹਾ ਹੈ ਤਾਂ ਉਸਨੂੰ ਢਿੱਡ ਦੇ ਨੇੜਿਓ ਧਾਗੇ ਨਾਲ ਬੰਨ ਦੇਣਾ ਚਾਹੀਦਾ ਹੈ ਤੇ
ਜਨਮ ਤੋਂ ਤੁਰੰਤ ਬਾਅਦ ਬੱਚੇ ਦੇ ਮੂੰਹ ਅਤੇ ਨਾਸਾਂ ਦੁਆਲੇ ਲੱਗੇ ਮਟਿਆਂਡੀ ਦੇ ਪਾਣੀ ਨੂੰ ਸਾਫ ਕਰਨਾ ਚਾਹੀਦਾ ਹੈ , ਜਿਸ ਨਾਲ ਬੱਚਾ ਆਰਾਮ ਨਾਲ ਸਾਹ ਲੈ ਸਕੇ।
2. ਸੂਣ ਤੋਂ ਤੁਰੰਤ ਬਾਅਦ ਕੱਟੜੂ/ਵੱਛੜੂ ਨੂੰ ਉਲਟਾ ਲਟਕਾ ਦਿਓ ਇਸ ਨਾਲ ਉੇਸ ਦੇ ਮੂੰਹ ਵਿੱਚ ਭਰਿਆ ਪਾਣੀ ਕੱਢ ਦੇਣਾ ਚਾਹੀਦਾ ਹੈ ਤੇ ਸੂਣ ਤੋਂ ਤੁਰੰਤ ਬਾਅਦ ਕੱਟੜੂ/ਵੱਛੜੂ ਨੂੰ ਉਸਦੀ ਮਾਂ ਤੋਂ ਚਟਾਉਣਾ ਚਾਹੀਦਾ ਹੈ। ਜੇਕਰ ਮਾਂ ਆਪਣੇ ਬੱਚੇ ਨੂੰ ਸੂਣ ਤੋਂ ਬਾਅਦ ਨਾ ਚੱਟੇ ਤਾਂ ਬੱਚੇ ਉੱਤੇ ਬਰੀਕ ਗੁੜ/ਸ਼ੱਕਰ/ਚੋਕਰ ਛਿੜਕ ਦਿਓ ਤਾਂ ਜੋ ਇਹਨਾਂ ਨੂੰ ਖਾਣ ਦੇ ਲਾਲਚ ਵਿੱਚ ਮਾਂ ਬੱਚੇ ਨੂੰ ਚੱਟ ਸਕੇ।
3.ਜਨਮ ਦੇ 2 ਘੰਟਿਆਂ ਵਿੱਚ ਹੀ ਬੱਚੇ ਨੂੰ ਬਾਉਲੀ ਪਿਆਉਣੀ ਚਾਹੀਦੀ ਹੈ ਪਰ ਧਿਆਨ ਰੱਖੋ ਕਿ ਬਾਉਲੀ ਉਸਨੂੰ ਸਰੀਰ ਦੇ ਭਾਰ ਦੇ ਦਸਵੇਂ ਹਿੱਸੇ ਤੱਕ ਪਿਆਓ। ਜੇਕਰ ਇੱਕ ਕੱਟੜੂ ਦਾ ਜਨਮ ਸਮੇਂ ਭਾਰ 27 ਕਿਲੋ ਹੈ, ਤਾਂ ਉਸਦੀ ਇੱਕ ਦਿਨ ਦੀ ਖੁਰਾਕ 2 ਕਿੱਲੋ 700 ਗ੍ਰਾਮ ਹੈ। ਸਰਦੀਆਂ ਵਿੱਚ 2 ਵਾਰ ਅਤੇ ਗਰਮੀਆਂ ਵਿੱਚ 3 ਵਾਰ ਬਾਉਲੀ , ਪਹਿਲੇ 3-4 ਦਿਨ ਤੱਕ ਦਿਓ।
4.ਜੇਕਰ ਕਿਸੇ ਕਟੜੂ ਜਾਂ ਵੱਛੜੂ ਦੀ ਮਾਂ, ਸੂਣ ਤੋਂ ਬਾਅਦ ਮਰ ਜਾਵੇ ਤਾਂ ਕਿਸੇ ਹੋਰ ਗਾਂ ਦੇ ਦੁੱਧ ਵਿੱਚ 5 ਮਿਲੀਲੀਟਰ ਅਰਿੰਡ ਦਾ ਤੇਲ,5 ਮਿਲੀਲੀਟਰ ਮੱਛੀ ਦਾ ਤੇਲ ਅਤੇ ਇੱਕ ਆਂਡਾ ਘੋਲ ਕੇ ਦਿਓ।
5.ਕੱਟੜੂ/ਵੱਛੜੂ ਨੂੰ ਜਨਮ ਤੋਂ ਬਾਅਦ ਤੁਰੰਤ ਦੁੱਧ ਚੁੰਘਣ ਲਾ ਦੇਣਾ ਚਾਹੀਦਾ ਹੈ , ਜੇਰ ਪੈਣ ਦੀ ਉਡੀਕ ਨਹੀ ਕਰਨੀ ਚਾਹੀਦੀ ਕਿੳਂਕੀ ਬੱਚੇ ਦੇ ਚੁੰਘਣ ਨਾਲ ਹੀ ਮਾਂ ਦੇ ਦਿਮਾਗ ਤੋਂ ਇੱਕ ਹਾਰਮੋਨ ਡਿੱਗਦਾ ਹੈ , ਜਿਸ ਨਾਲ ਬੱਚੇਦਾਨੀ ਵਿੱਚ ਹਰਕਤ ਹੁੰਦੀ ਹੈ ਤੇ ਜੇਰ ਜਲਦੀ ਪੈ ਜਾਂਦੀ ਹੈ।
6.ਉਬਾਲੀ ਹੋਈ ਕੈਂਚੀ ਨਾਲ ਸਰੀਰ ਤੋਂ 5-10 ਸੈ.ਮੀ. ਦੂਰੀ ਤੋਂ ਬੱਚੇ ਦਾ ਨਾੜੂਆਂ ਕੱਟ ਦੇਣਾ ਚਾਹੀਦਾ ਹੈ ਤੇ ਉੱਪਰ "ਟਿੰਕਚਰ ਆਇਅੋਡੀਨ " ਨਾਮ ਦੀ ਦਵਾਈ ਉੱਦੋ ਤੱਕ ਲਾਓ ਜਦੋਂ ਤੱਕ ਨਾੜੂਆਂ ਸੁੱਕ ਨਾ ਜਾਵੇ ।
7.ਜੇਕਰ ਕੋਈ ਬੱਚਾ ਜਨਮ ਤੋਂ 3-4 ਘੰਟਿਆਂ ਤੱਕ ਖੜਾ ਨਾ ਹੋਵੇ ਤਾਂ ਉਸਨੂੰ ਸਹਾਰਾ ਦੇ ਕੇ ਖੜਾ ਕਰ ਦਿਓ। ਜੇਕਰ ਜਰੂਰੀ ਲੱਗੇ ਤਾਂ ਮਾਂ ਦੇ ਦੁੱਧ ਦੀ ਇੱਕ ਧਾਰ ਬੱਚੇ ਦੇ ਮੂੰਹ ਤੇ ਮਾਰ ਦਿਓ।
8.ਜਨਮ ਤੋਂ 6 ਮਹੀਨਿਆਂ ਵਿੱਚ ਬਰੂਸੋਲੋਸਿਸ ਤੇ ਮੂੰਹ ਖੁਰ ਦੀ ਵੈਕਸੀਨੇਸ਼ਨ ਜਰੂਰ ਕਰਵਾਓ ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store