ਅੱਪਡੇਟ ਵੇਰਵਾ

3323-1.jpg
ਦੁਆਰਾ ਪੋਸਟ ਕੀਤਾ Apnikheti
2018-11-01 05:09:38

ਇਸ ਤਰੀਕੇ ਨਾਲ ਬਚਾਓ ਪਸ਼ੂਆਂ ਨੂੰ ਮੱਖੀਆਂ- ਮੱਛਰਾਂ ਤੋਂ

ਪਸ਼ੂ ਪਾਲਕ ਨੂੰ ਪਸ਼ੂ ਪਾਲਣ ਦਾ ਧੰਦਾ ਕਰਦੇ ਸਮੇਂ ਬਹੁਤ ਸਮੱਸਿਆਵਾਂ ਆਉਂਦੀਆਂ ਹਨ, ਇਨ੍ਹਾਂ ਸਮੱਸਿਆਵਾਂ ਵਿੱਚ ਪਸ਼ੂਆਂ ਨੂੰ ਮੱਖੀ, ਮੱਛਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਣ ਲਈ ਹੇਠਾਂ ਦਿੱਤੇ ਗਏ ਢੰਗਾਂ ਦੀ ਵਰਤੋਂ ਕਰ ਸਕਦੇ ਹੋ।

• ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ। ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ। ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ।

• ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜਿਸ ਜਗ੍ਹਾ 'ਤੇ ਪਸ਼ੂਆਂ ਦੇ ਜ਼ਿਆਦਾ ਮੱਖੀਆਂ ਬੈਠਦੀਆਂ ਹਨ ਉਸ ਜਗ੍ਹਾ 'ਤੇ ਸਪਰੇਅ ਕਰੋ।

• ਜੇਕਰ ਤੁਸੀਂ ਡੀਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਡੀਜ਼ਲ ਦੀ ਜਗ੍ਹਾ ਮਿੱਟੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।

• ਮਿੱਟੀ ਦੇ ਤੇਲ ਨੂੰ ਵੀ ਓਸੇ ਤਰ੍ਹਾਂ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਸ਼ੂਆਂ 'ਤੇ ਸਪਰੇਅ ਕਰ ਸਕਦੇ ਹੋ। ਇਸ ਨਾਲ ਪਸ਼ੂਆਂ ਦਾ ਮੱਖੀ ਮੱਛਰ ਤੋਂ ਬਚਾਅ ਹੁੰਦਾ ਹੈ।

• ਇਸ ਫਾਰਮੂਲੇ ਦੀ ਵਰਤੋਂ ਕਰਨ ਨਾਲ ਖਰਚ ਵੀ ਘੱਟ ਆਉਂਦਾ ਹੈ ਅਤੇ ਜੇਕਰ ਇਸ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕੀਤੀ ਜਾਵੇ ਤਾਂ ਪਸ਼ੂਆਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ।