ਸਾਡੇ ਦੇਸ਼ ਵਿੱਚ ਲਗਭਗ 90 ਪ੍ਰਤੀਸ਼ਤ ਆਲੂਆਂ ਦੀ ਪੁਟਾਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਤੋਂ ਜਨਵਰੀ-ਫਰਵਰੀ ਮਹੀਨਿਆਂ ਦੌਰਾਨ ਹੁੰਦੀ ਹੈ। ਆਲੂਆਂ ਦੀ ਪੁਟਾਈ ਦਾ ਇਹ ਕੰਮ ਤਾਪਮਾਨ ਦੇ ਆਚਨਕ ਵੱਧਣ ਮਗਰੋਂ ਸ਼ੁਰੂ ਹੁੰਦਾ ਹੈ। ਇਹਨਾਂ ਹਲਾਤਾਂ ਕਾਰਨ, ਆਲੂਆਂ ਨੂੰ ਪੁਟਾਈ ਮਗਰੋਂ ਰੈਫਰਿਜਰੇਸ਼ਨ ਤੋਂ ਬਿਨਾਂ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ।ਸਿੱਧੇ ਤੌਰ ਤੇ ਬੀਜ ਵਜੋਂ ਵਰਤੇ ਜਾਣ ਵਾਲੇ ੋ ਆਲੂਆਂ ਨੂੰ ਘੱਟ ਤਾਪਮਾਨ ਭਾਵ 2-4 ਛ ਅਤੇ ਪ੍ਰੋਸੈਸਿੰਗ ਲਈ ਵਰਤੇ ਜਾਣ ਵਾਲੇ ਆਲੂਆਂ ਨੂੰ ਵਧੇਰੇ ਤਾਪਮਾਨ ੋ ਭਾਵ 10±1 ਛ ਉਪਰ ਸਟੋਰ ਕੀਤਾ ਜਾਂਦਾ ਹੈ।
ਆਲੂਆਂ ਦੇ ਚਿਪਸ: ਚਿਪਸ ਬਨਾਉਣ ਲਈ ਆਲੂਆਂ ਨੂੰ ਧੋਣ ਮਗਰੋਂ, ਰੋਟਰੀ ਹੈਂਡ ਸਲਾਈਸਰ ਦੀ ਵਰਤੋਂ ਕਰਕੇ ਇੱਕ ਇੰਚ ਮੋਟਾਈ ਦੇ 1/16ਟਹ - 1/18ਟਹ ਟੁੱਕੜਿਆਂ ਵਿੱਚ ਕੱਟਿਆ ਜਾਂਦਾ ਹੈ। ਇਹਨਾਂ ਟੁੱਕੜਿਆਂ ਨੂੰ ਨਾਲੋਂ-ਨਾਲ ਸਾਫ ਪਾਣੀ ਵਿੱਚ ਭਿਓਂ ਦਿੱਤਾ ਜਾਂਦਾ ਹੈ ਤਾਂ ਜੋ ਇਹਨਾਂ ਦਾ ਰੰਗ ਗੂੜਾ ਨਾ ਹੋ ਜਾਵੇ। ਮਲਮਲ ਦੇ ਕੱਪੜੇ ਦੀ ਵਰਤੋਂ ਕਰਕੇ ਇਹਨਾਂ ਟੁੱਕੜਿਆਂ ਦੀ ਸਤ੍ਹਾ ਤੋਂ ਨਮੀ ਖਤਮ ਕੀਤੀ ਜਾਂਦੀ ਹੈ ਅਤੇ 2 ਮਿੰਟ ਤੋਂ ਘੱਟ ਸਮੇਂ ਲਈ ਉੱਚ ਤਾਪਮਾਨ (180°ਛ) ਉੱਪਰ ਤਲਿਆ ਜਾਂਦਾ ਹੈ।
ਫ੍ਰੈਂਚ ਫਰਾਈ: ਆਲੂਆਂ ਨੂੰ ਧੋ ਕੇ, ਛਿੱਲਕੇ 10 ਮਿ.ਮਿ. ਮੋਟਾਈ ਵਾਲੇ ਟੱੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਇੰਜ਼ਾਈਮਾਂ ਨੂੰ ਕਿਿਰਆ ਰਹਿਤ ਕਰਨ ਲਈ 82°ਛ ਤਾਪਮਾਨ ਉਪਰ 3 ਮਿੰਟ ਲਈ ਪਾਣੀ ਵਿੱਚ ਇਹਨਾਂ ਟੁੱਕੜਿਆਂ ਦੀ ਬਲੀਚਿੰਗ ਕੀਤੀ ਜਾਂਦੀ ਹੈ ਅਤੇ ਇਸ ਮਗਰੋਂ ਟੱੁੜਕਿਆਂ ਦੀ ਸਤ੍ਹਾ ਤੋਂ ਸ਼ੂਗਰ ਦੀਆਂ ਪਰਤਾਂ ਨੂੰ ਖਤਮ ਕਰਨ ਲਈ 70°ਛ ਤਾਪਮਾਨ ਉਪਰ 8 ਮਿੰਟ ਲਈ ਬਲੀਚਿੰਗ ਕੀਤੀ ਜਾਂਦੀ ਹੈ। ਇਸ ਤ੍ਹਰਾਂ ਕਰਨ ਨਾਲ ਫਰੈਂਚ ਫਰਾਈਸ ਦਾ ਰੰਗ ਇੱਕਸਾਰ ਰਹਿੰਦਾ ਹੈ। ਇਸ ਮਗਰੋਂ ਇਹਨਾਂ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਅਤੇ ਸ੍ਹਤਾ ਦੀ ਨਮੀ ਨੂੰ ਚੰਗੀ ਤਰ੍ਹਾਂ ਸੋਖਣ ਲਈ ਇਹਨਾਂ ਟੁਕੜਿਆਂ ਨੂੰ 50°ਛ ਤਾਪਮਾਨ ਉਪਰ 8-9 ਮਿੰਟ ਲਈ ਇੱਕ ਬੈਲਟ ਡ੍ਰਾਇਰ ਉਪਰੋਂ ਲੰਘਾਇਆ ਜਾਂਦਾ ਹੈ। ਇਹਨਾਂ ਟੁਕੜਿਆਂ ਨੂੰ 180°ਛ ਤਾਪਮਾਨ ਉਪਰ 40 ਸੈਕਿੰਡ ਲਈ ਤਲਿਆ ਜਾਂਦਾ ਹੈ। ਇਹਨਾਂ ਤਲੇ ਹੋਏ ਟੁਕੜਿਆਂ ਨੂੰ 2-4°ਛ ਤਾਪਮਾਨ ਉਪਰ ਠੰਡਾ ਕਰਕੇ - 18°ਛ ਤਾਪਮਾਨ ਵਿੱਚ ਫ੍ਰੀਜ਼ ਕੀਤਾ ਜਾਂਦਾ ਹੈ ਅਤੇ ਇਸ ਮਗਰੋਂ 180°ਛ ਤਾਪਮਾਨ ਉਪਰ 5 ਮਿੰਟ ਲਈ ਤਲਿਆ ਜਾਂਦਾ ਹੈ।
ਆਲੂਆਂ ਤੋਂ ਬਣੇ ਫ੍ਰੋਜ਼ਨ ਕਿਉਬਸ: ਛਿੱਲੇ ਹੋਏ ਆਲੂਆਂ ਨੂੰ ਮੋਟੇ ਕਿਊਬਸ ਵਿੱਚ ਕੱਟਿਆ ਜਾਂਦਾ ਹੈ। ਆਲੂਆਂ ਨੂੰ ਭੂਰੇ ਹੋਣ ਤੋਂ ਬਚਾਉਣ ਲਈ ਇਹਨਾਂ ਦੀਆਂ ਇੰਜ਼ਾਈਮ ਗਤੀਵਿਧੀਆਂ ਨੂੰ ਅਕਿਿਰਆਸ਼ੀਲ ਕਰਨ ਲਈ ਇਹਨਾਂ ਨੂੰ ਪਾਣੀ ਵਿੱਚ 82°ਛ ਤਾਪਮਾਨ ਉਪਰ 3 ਮਿੰਟ ਤੱਕ ਬਲੀਚ ਕੀਤਾ ਜਾਂਦਾ ਹੈ। ਇਹਨਾਂ ਕਿਉਬਸ ਵਿੱਚੋਂ ਪਾਣੀ ਕੱਢ ਕੇ ਇਹਨਾਂ ਦੀ ਸਤ੍ਹਾ ਨੂੰ ਸੁਕਾਇਆ ਜਾਂਦਾ ਹੈ ਅਤੇ -18°ਛ ਤਾਪਮਾਨ ਵਿੱਚ ਫ੍ਰੀਜ਼ ਕੀਤਾ ਜਾਂਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.