ਅੱਪਡੇਟ ਵੇਰਵਾ

5398-fig.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-02-28 11:22:52

ਅੰਜ਼ੀਰ ਦੀ ਨਵੀਂ ਕਿਸਮ ਬਾਰੇ ਜਾਣਕਾਰੀ

ਪੰਜਾਬ ਅੰਜ਼ੀਰ: ਇਸ ਕਿਸਮ ਦੇ ਬੂਟੇ ਮਧਰੇ ਹੁੰਦੇ ਹਨ ਅਤੇ ਪ੍ਰਤੀ ਬੂਟਾ ਝਾੜ 13 ਕਿਲੋ ਹੁੰਦਾ ਹੈ। ਇਸ ਦੇ ਫ਼ਲ ਅੱਧ ਜੂਨ ਤੋਂ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਪੱਕਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਸਵਾਦਲੇ ਅਤੇ ਪੀਲੇ ਫ਼ਲਾਂ ਉੱਪਰ ਜਾਮਣੀ ਗੁਲਾਬੀ ਰੰਗ ਦੀ ਭਾਅ ਅਤੇ ਦਰਮਿਆਨੇ ਆਕਾਰ ਦੀ ਅੱਖ ਹੁੰਦੀ ਹੈ। ਫ਼ਲ ਦਾ ਗੁੱਦਾ ਕਰੀਮੀ ਤੋਂ ਗੁਲਾਬੀ ਰੰਗ ਦਾ ਅਤੇ ਉੱਤਮ ਸੁਗੰਧੀ ਵਾਲਾ ਹੁੰਦਾ ਹੈ।