ਅੱਪਡੇਟ ਵੇਰਵਾ

4586-apple.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-02-28 11:00:43

ਅਮਰੂਦ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ

ਅਮਰੂਦ 

ਪੰਜਾਬ ਐਪਲ ਅਮਰੂਦ: ਇਸ ਕਿਸਮ ਦੇ ਬੂਟੇ ਦਰਮਿਆਨੇ, ਗੋਲ ਛੱਤਰੀ ਵਾਲੇ ਅਤੇ ਝੁੱਕੀਆਂ ਸ਼ਖਾਵਾਂ ਵਾਲੇ ਹੁੰਦੇ ਹਨ। ਇਸ ਦੇ ਫ਼ਲ ਗੋਲ, ਦਰਮਿਆਨੇ ਆਕਾਰ ਦੇ ਅਤੇ ਗੂੜੀ ਲਾਲ ਚਮੜੀ ਵਾਲੇ ਹੁੰਦੇ ਹਨ। ਇਸ ਦੇ ਗੁੱਦੇ ਦਾ ਰੰਗ ਕਰੀਮ ਹੁੰਦਾ ਹੈ ਅਤੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਵਿੱਚ ਮਿਠਾਸ 11.83% ਅਤੇ ਖਟਾਸ ਦੀ ਮਾਤਰਾ 0.45% ਹੁੰਦੀ ਹੈ। ਇਹ ਕਿਸਮ ਸਿਆਲੂ ਫ਼ਸਲ ਲਈ ਵਧੇਰੇ ਢੁੱਕਵੀਂ ਹੈ।