ਅੱਪਡੇਟ ਵੇਰਵਾ

9797-nn.jpg
ਦੁਆਰਾ ਪੋਸਟ ਕੀਤਾ Apnikheti
2018-07-28 11:39:11

ਅਗਨੀ ਅਸਤਰ ਨਾਲ ਕਰੋ ਕੀਟ ਪ੍ਰਬੰਧਨ

 ਅਗਨੀ ਅਸਤਰ ਦੀ ਵਰਤੋਂ ਤਣਾ ਕੀਟ ਅਤੇ ਫਲਾਂ ਵਿੱਚ ਹੋਣ ਵਾਲੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ

ਸਮੱਗਰੀ

• 20 ਲੀਟਰ ਗਓੂ-ਮੂਤਰ

• 5 ਕਿਲੋ ਨਿੰਮ ਦੇ ਪੱਤੇ(ਕੁੱਟੇ ਹੋਏ)

• ਅੱਧਾ ਕਿਲੋ ਤੰਬਾਕੂ ਦਾ ਪਾਊਡਰ

• ਅੱਧਾ ਕਿਲੋ ਹਰੀ ਮਿਰਚ

• 500 ਗ੍ਰਾਮ ਦੇਸੀ ਲਸਣ(ਕੁੱਟਿਆ ਹੋਇਆ)

ਬਣਾਉਣ ਦੀ ਵਿਧੀ

• ਉੱਪਰ ਦਿੱਤੀ ਗਈ ਸਮੱਗਰੀ ਨੂੰ ਇੱਕ ਮਿੱਟੀ ਦੇ ਬਰਤਨ ਵਿੱਚ ਪਾਓ।

• ਇਸ ਨੂੰ ਅੱਗ 'ਤੇ ਰੱਖ ਕੇ ਚਾਰ ਉਬਾਲੇ ਆਉਣ ਦਿਓ।

• ਫਿਰ ਇਸ ਨੂੰ ਅੱਗ ਤੋਂ ਉਤਾਰ ਕੇ 48 ਘੰਟੇ ਛਾਂ ਵਿੱਚ ਰੱਖੋ।

• ਇਸ ਨੂੰ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ।

ਵਰਤਣ ਦੀ ਅਵਧੀ: ਅਗਿਨ ਅਸਤਰ ਦੀ ਵਰਤੋਂ ਕੇਵਲ ਤਿੰਨ ਮਹੀਨੇ ਤੱਕ ਕਰ ਸਕਦੇ ਹੋ।

ਸਾਵਧਾਨੀਆਂ: ਇਸ ਸਮੱਗਰੀ ਨੂੰ ਮਿੱਟੀ ਦੇ ਬਰਤਨ ਵਿੱਚ ਹੀ ਰੱਖੋ।

ਛਿੜਕਾਅ: 5 ਲੀਟਰ ਅਗਿਨ ਅਸਤਰ ਨੂੰ ਛਾਣ ਕੇ 200 ਲੀਟਰ ਪਾਣੀ ਵਿੱਚ ਮਿਲਾ ਕੇ ਮਸ਼ੀਨ ਨਾਲ ਪ੍ਰਤੀ ਏਕੜ 'ਤੇ ਛਿੜਕਾਅ ਕਰੋ।