ਅੱਪਡੇਟ ਵੇਰਵਾ

7379-we.jpg
ਦੁਆਰਾ ਪੋਸਟ ਕੀਤਾ Apnikheti
2018-06-05 13:11:19

5 ਜੂਨ 2018 ਵਿਸ਼ਵ ਵਾਤਾਵਰਣ ਦਿਵਸ

ਅੱਜ ਦਾ ਦਿਨ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਅਸੀਂ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇੱਕ ਤੰਦਰੁਸਤ ਜੀਵਨ ਲਈ ਸਾਫ ਹਵਾ, ਪਾਣੀ ਅਤੇ ਧਰਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਗ੍ਰੰਥਾਂ ਵਿੱਚ ਵੀ ਹਵਾ, ਪਾਣੀ ਅਤੇ ਧਰਤੀ ਨੂੰ ਉੱਚੀ ਪੱਦਵੀ ਦੇ ਕੇ ਸਾਨੂੰ ਇਹੀ ਸਮਝਾਇਆ ਹੈ ਕਿ ਇਨ੍ਹਾਂ ਤਿੰਨਾਂ ਚੀਜ਼ਾਂ ਤੋਂ ਬਿਨ੍ਹਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਜੇ ਮੌਜੂਦਾ ਸਮੇਂ ਨੂੰ ਦੇਖਿਆ ਜਾਵੇ ਤਾਂ ਇਹ ਤਿੰਨੋ ਕੁਦਰਤੀ ਸਰੋਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਹਾਲਾਂਕਿ ਇਸ ਪ੍ਰਦੂਸ਼ਣ ਲਈ ਬਹੁਤ ਸਾਰੇ ਕਾਰਕ ਜ਼ਿੰਮੇਵਾਰ ਹਨ, ਪਰ ਕੁੱਝ ਤੱਥਾਂ ਤੋਂ ਇਹ ਸਿੱਧ ਹੋਇਆ ਹੈ ਕਿ ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਪਲਾਸਟਿਕ ਦੀ ਵਰਤੋਂ ਲੋੜ ਤੋਂ ਵੱਧ ਕਰਨਾ ਹੈ।

ਅੱਜ ਅਸੀਂ ਬਾਜ਼ਾਰ ਤੋਂ ਕੁੱਝ ਵੀ ਖਰੀਦਦੇ ਹਾਂ, ਤਾਂ ਉਹ ਵਸਤੂ ਸਾਨੂੰ ਪਲਾਸਟਿਕ ਬੈਗ ਜਾਂ ਬਕਸੇ ਵਿੱਚ ਪੈਕ ਕੀਤੀ ਮਿਲਦੀ ਹੈ। ਆਓ ਇਸ ਵਾਤਾਵਰਨ ਦਿਵਸ 'ਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕੱਪੜੇ ਦੇ ਬਣਾਏ ਝੋਲਿਆਂ ਜਾਂ ਕਾਗਜ਼ ਦੇ ਬਣਾਏ ਲਿਫਾਫਿਆਂ ਦੀ ਵਰਤੋਂ ਕਰਨਾ ਸ਼ੁਰੂ ਕਰੀਏ।