ਮਾਹਰ ਸਲਾਹਕਾਰ ਵੇਰਵਾ

idea99grgwegsdgd.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-10 11:35:44

ਪਸ਼ੂ ਪਾਲਣ: ਸਤੰਬਰ ਮਹੀਨੇ ਤੋਂ ਮੌਸਮ ਇੱਕ ਵਾਰ ਫ਼ਿਰ ਬਦਲਣਾ ਸ਼ੁਰੂ ਹੋ ਰਿਹਾ ਹੈ। ਮੌਸਮ ਸੁਖਾਵਾਂ ਹੋਣ ਕਾਰਨ ਪਸ਼ੂ ਤਾਅ ਵਿੱਚ ਆਉਣ ਲੱਗ ਜਾਂਦੇ ਹਨ। ਇਸ ਸਮੇਂ ਪਸ਼ੂਆਂ ਦੀ ਖੁਰਾਕ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ। ਵਧੀਆ ਖੁਰਾਕ ਨਾਲ ਪਸ਼ੂਆਂ ਦੇ ਪ੍ਰਜਨਣ 'ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ। ਜਿਹੜੀਆਂ ਬੱਕਰੀਆਂ ਨੂੰ ਮਿਲਾਪ ਤੋਂ ਇੱਕ ਮਹੀਨਾ ਪਹਿਲਾਂ ਵਧੀਆ ਖੁਰਾਕ ਅਤੇ ਵੰਡ ਦਿੱਤੀ ਜਾਂਦੀ ਹੈ, ਉਹਨਾਂ ਵਿੱਚ ਜੌੜੇ ਬੱਚੇ ਹੋਣ ਦੇ ਅਸਾਰ ਵੱਧ ਜਾਂਦੇ ਹਨ। ਇਸ ਦੇ ਨਾਲ-ਨਾਲ ਪਸ਼ੂਆਂ ਨੂੰ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਤੋਂ ਬਚਾਉਣਾ ਵੀ ਜ਼ਰੂਰੀ ਹੈ।