ਮਾਹਰ ਸਲਾਹਕਾਰ ਵੇਰਵਾ

idea99collage_msuhroom_khumb.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ
ਪੰਜਾਬ
2022-09-30 13:29:29

ਖੁੰਬਾਂ ਦੀ ਕਾਸ਼ਤ: ਬਟਨ ਖੁੰਬ ਉਗਾਉਣ ਵਾਲੇ ਕਮਰੇ ਜਾਂ ਸ਼ੈੱਡ ਵਿੱਚ ਬਿਜਾਈ ਕਰਨ ਤੋਂ ਇੱਕ ਹਫਤਾ ਪਹਿਲਾਂ ਕੀਟਾਣੂ ਰਹਿਤ ਕਰਨ ਲਈ 4-5 ਮਿ.ਲੀ. ਫਾਰਮਾਲੀਨ ਦੇ ਘੋਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਤਿਆਰ ਕੀਤੀ ਕੰਪੋਸਟ ਵਿੱਚ ਖੁੰਬ ਦੀ ਬਿਜਾਈ ਦੂਜੇ ਹਫਤੇ ਦੌਰਾਨ ਕਰਕੇ ਅਤੇ ਸ਼ੈੱਲਫਾਂ 'ਤੇ ਲੱਕੜ ਦੀਆਂ ਪੇਟੀਆਂ ਵਿੱਚ ਕੀਤੀ ਬਿਜਾਈ ਨੂੰ ਅਖਬਾਰ ਨਾਲ ਢੱਕ ਦਿਓ ਅਤੇ ਹਰ ਰੋਜ਼ ਇਸ ਉੱਪਰ ਪਾਣੀ ਦਾ ਸਪਰੇਅ ਕਰੋ। ਜੇਕਰ ਬਿਜਾਈ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੀਤੀ ਹੈ ਤਾਂ ਪਾਣੀ ਦੇ ਸਪਰੇਅ ਦੀ ਜ਼ਰੂਰਤ ਨਹੀ ਹੈ। ਬੀਜ ਦੇ ਰੇਸ਼ੇ ਫੈਲਣ ਤੱਕ ਕਮਰਾ ਬੰਦ ਹੀ ਰੱਖੋ ਅਤੇ ਬਾਅਦ ਵਿੱਚ ਤਾਪਮਾਨ ਅਨੁਸਾਰ ਤਾਜ਼ੀ ਹਵਾ ਦੇਣ ਲਈ ਕੁੱਝ ਸਮੇਂ ਲਈ ਦਰਵਾਜਾ ਜਾਂ ਬਾਰੀਆਂ ਨੂੰ ਖੋਲ ਦਿਉ। ਬਿਜਾਈ ਤੋਂ ਦੋ ਹਫਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਖਾਦ ਦੀ ਤਿਆਰੀ ਵੀ ਸ਼ੁਰੂ ਕਰ ਦਿਉ ਅਤੇ ਉਸ ਨੂੰ ਵੀ 4-5 ਮਿ.ਲੀ. ਫਾਰਮਾਲੀਨ ਦੇ ਘੋਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰਕੇ ਕੀਟਾਣੂ ਰਹਿਤ ਕਰੋ। ਗਰਮੀ ਰੁੱਤ ਦੀ ਖੁੰਬ ਲਈ ਤਾਜ਼ੀ ਪਰਾਲੀ ਇਕੱਠੀ ਕਰਕੇ ਡੇਢ ਕਿੱਲੋ ਦੇ ਪੂਲੇ ਬੰਨ੍ਹ ਕੇ ਕਿਸੇ ਸ਼ੈੱਡ ਹੇਠ ਰੱਖ ਦਿਉ। ਖੁੰਬਾਂ ਦੀ ਕਿਸਮ ਢੀਂਗਰੀ ਦੀ ਬਿਜਾਈ ਇਸ ਮਹੀਨੇ ਕੀਤੀ ਜਾ ਸਕਦੀ ਹੈ, ਇਸ ਦਾ ਬੀਜ ਅਤੇ ਹੋਰ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰ ਨਾਲ ਸੰਪਰਕ ਕਰੋ।