ਮਾਹਰ ਸਲਾਹਕਾਰ ਵੇਰਵਾ

idea99collage_goat_farming.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-03-06 10:39:49

ਬੱਕਰੀ ਪਾਲਣ ਦਾ ਕਿੱਤਾ ਛੋਟੇ ਪੱਧਰ ਉੱਤੇ ਖੇਤੀ ਆਧਾਰਿਤ ਕਿੱਤਿਆਂ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਬਹੁਤ ਕਿਸਾਨ ਇਸ ਲਾਹੇਵੰਦ ਕਿੱਤੇ ਵੱਲ ਆਪਣਾ ਰੁਝਾਨ ਵੀ ਦਿੱਖਾ ਰਹੇ ਹਨ। ਬੱਕਰੀ ਪਾਲਣ ਕਿੱਤੇ ਨੂੰ ਸਫ਼ਲ ਬਣਾਉਣ ਲਈ ਸਿਹਤ ਸੰਭਾਲ ਸੰਬੰਧੀ ਕੁੱਝ ਮਹੱਤਵਪੂਰਣ ਨੁਕਤਿਆਂ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਹੈ।

  • ਸ਼ੈੱਡ ਵਿੱਚ ਜਾਨਵਰਾਂ ਦੀ ਭੀੜ ਤੋਂ ਗੁਰੇਜ ਕਰੋ।
  • ਬਿਮਾਰ ਜਾਨਵਰਾਂ ਨੂੰ ਸਿਹਤਮੰਦ ਜਾਨਵਰਾਂ ਤੋਂ ਵੱਖਰਾ ਰੱਖੋ।
  • ਲੇਵੇ ਦੀ ਯੋਗ ਸਫ਼ਾਈ ਤੋਂ ਬਾਅਦ ਹੀ ਬੱਚਿਆਂ ਨੂੰ ਦੁੱਧ ਪੀਣ ਦਿੱਤਾ ਜਾਵੇ।
  • ਮੇਮਣਿਆਂ ਨੂੰ ਉਮਰ ਦੇ ਹਿਸਾਬ ਨਾਲ 0-1 ਮਹੀਨੇ, 1-2 ਮਹੀਨੇ ਦੇ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਜਾਵੇ ਅਤੇ ਵੱਡੇ ਹੋ ਰਹੇ ਜਾਨਵਰਾਂ ਨੂੰ ਵਿਆਸਕ ਬੱਕਰੀਆਂ ਨਾਲੋ ਵੱਖਰਾਂ ਰੱਖਣਾ ਜ਼ਰੂਰੀ ਹੈ।
  • ਨਵੇ ਖਰੀਦੇ ਪਸ਼ੂਆਂ ਨੂੰ 30 ਦਿਨਾਂ ਲਈ ਵੱਖਰਾ ਰੱਖ ਕੇ ਪਾਲਿਆ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੀ ਬਿਮਾਰੀ ਦਾ ਇਲ਼ਾਜ ਹੋ ਸਕੇ।
  • ਬੱਕਰੀਆਂ ਨੂੰ ਸਾਜਰੇ ਅਤੇ ਆਥਣੇ ਵੇਲੇ ਚਰਾਉਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
  • ਬਰੀਡਿੰਗ ਸੀਜ਼ਨ ਤੋਂ ਪਹਿਲਾਂ ਜਿਹੜੇ ਜਾਨਵਰਾਂ ਨੂੰ ਸੂਣ ਵਿੱਚ ਦਿੱਕਤ ਆਉਦੀ ਹੈ, ਉਹਨਾਂ ਨੂੰ ਵੱਗ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
  • ਨਵਯਾਤ ਬੱਚਿਆਂ ਵਿੱਚ ਮੌਤ ਦਰ ਘਟਾਉਣ ਲਈ ਗੱਭਣ ਪਸ਼ੂਆਂ ਵਿੱਚ ਅਖ਼ਰੀਲੇ 6 ਹਫ਼ਤਿਆਂ ਵਿੱਚ ਲੋੜ੍ਹ ਮੁਤਾਬਿਕ ਵਾਧੂ ਰਾਸ਼ਨ, ਕੀਟ ਨਾਸ਼ਕਾਂ ਦੀ ਵਰਤੋਂ ਨਾਲ ਸ਼ੈੱਡਾਂ ਦੀ ਸਾਫ਼ ਸਫ਼ਾਈ, ਜ਼ਮੀਨ ਉੱਤੇ ਵਧੀਆ ਸੁੱਕ ਦਾ ਪ੍ਰਬੰਧ ਅਤੇ ਸਹੀ ਸਮੇਂ ਬਾਉਲੀ ਪਿਲਾਉਣਾ ਅਤਿ ਜ਼ਰੂਰੀ ਹੈ।
  • ਛੋਟੀ ਉਮਰ ਤੋਂ ਹੀ ਬੱਕਰੀਆਂ ਵਿੱਚ ਕੋਕਸੀਡੀਆ, ਬਾਹਰੀ ਅਤੇ ਅੰਦਰੂਨੀ ਕੀੜਿਆਂ ਤੋਂ ਬਚਾਅ ਲਈ ਮਲ਼ੱਪ ਰਹਿਤ ਕਰਨਾ, ਮੂੰਹ-ਖੁਰ, ਗਲਘੋਟੂ, ਪੱਟ ਸੋਜ, ਪੀ ਪੀ ਆਰ, ਗੋਟ ਪੋਕਸ ਆਦਿ ਵਰਗੀਆਂ ਬਿਮਾਰੀਆਂ ਲਈ ਟੀਕਾਕਰਨ (ਵੈਕਸੀਨੇਸ਼ਨ) ਕਰਵਾਉਣਾ ਜ਼ਰੂਰੀ ਹੈ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਟੀਕਾਕਰਨ ਸਿਹਤਮੰਦ ਜਾਨਵਰ ਦਾ ਹੀ ਕਰਵਾਉਣਾ ਚਾਹੀਦਾ ਹੈ ਅਤੇ 2 ਟੀਕਿਆਂ ਵਿੱਚ 15-21 ਦਿਨਾਂ ਦਾ ਵਕਫ਼ਾ ਹੋਣਾ ਚਾਹੀਦਾ ਹੈ।
  • ਫਾਰਮ ਉੱਤੇ ਆਵਾਜਾਈ ਨੂੰ ਨਿਯੰਤਰਨ ਕਰਨ ਲਈ ਫਾਰਮ ਉੱਤੇ ਆਉਣ ਵਾਲੇ ਲੋਕਾਂ ਦਾ ਰਿਕਾਰਡ ਵਿਜ਼ਟਰ ਰਿਜ਼ਟਰ ਉੱਤੇ ਨੋਟ ਕਰੋ।
  • ਫਾਰਮ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਫੁੱਟਬਾਥ ਵਿੱਚ ਪੋਟਾਸ਼ੀਅਮ ਪਰਮੇਗਨੇਟ ਅਤੇ ਚੂਨੇ ਦਾ ਘੋਲ ਰੱਖਿਆ ਜਾਵੇ ਤਾਂ ਜੋ ਬਾਹਰੋਂ ਬਿਮਾਰੀ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕੇ।
  • ਫੀਡ ਖਵਾਉਣ ਅਤੇ ਸਫ਼ਾਈ ਕਰਨ ਵਾਲੇ ਉਪਕਰਨ ਵੱਖਰੇ ਹੋਣੇ ਚਾਹੀਦੇ ਹਨ ਅਤੇ ਸਮੇਂ-ਸਮੇਂ ਇਸ ਦੀ ਸਫ਼ਾਈ ਵੱਲ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।