ਮਾਹਰ ਸਲਾਹਕਾਰ ਵੇਰਵਾ

idea99collage_canva_sizjdfg.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ
ਪੰਜਾਬ
2022-09-13 12:55:12

ਫਲਦਾਰ ਬੂਟੇ: ਨਾਸ਼ਪਾਤੀ ਦੀ ਪੰਜਾਬ ਬਿਊਟੀ ਦੇ ਵੱਡੇ ਦਰਖਤਾਂ ਨੂੰ ਅੱਧਾ ਕਿੱਲੋ ਯੂਰੀਆ ਖਾਦ ਪਾ ਦਿਉ। ਅਮਰੂਦ ਦੇ ਵੱਡੇ ਦਰੱਖਤਾਂ ਨੂੰ ਅੱਧਾ ਕਿੱਲੋ ਯੂਰੀਆ, ਸਵਾ ਕਿੱਲੋ ਸਿੰਗਲ ਸੁਪਰ ਫਾਸਫੇਟ, ਪੌਣਾ ਕਿੱਲੋ ਮਿਊਰੇਟ ਆਫ ਪੋਟਾਸ਼ ਖਾਦਾਂ ਦੀ ਦੂਜੀ ਕਿਸ਼ਤ ਪਾ ਦਿਉ। ਲੁਕਾਠ ਦੇ ਵੱਡੇ ਦਰੱਖਤਾਂ ਨੂੰ ਪੰਜਾਹ ਕਿੱਲੋ ਦੇਸੀ ਰੂੜੀ, ਦੋ ਕਿੱਲੋ ਸਿੰਗਲ ਸੁਪਰ ਫਾਸਫੇਟ, ਡੇਢ ਕਿੱਲੋ ਮਿਊਰੇਟ ਆਫ ਪੋਟਾਸ਼ ਖਾਦ ਪਾ ਦਿਉ। ਮੌਸਮ ਵਿੱਚ ਨਮੀਂ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਨਿੰਬੂ ਜਾਤੀ ਫਲਾਂ ਨੂੰ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੇਖਣ ਨੂੰ ਮਿਲਦਾ ਹੈ। ਫਲਾਂ ਦਾ ਕੇਰਾ ਰੋਕਣ ਲਈ ਪਾਣੀ ਲੋੜ ਅਨੁਸਾਰ ਦਿਓ, 10 ਮਿਲੀਗ੍ਰਾਮ ਜ਼ਿਬਰੈਲਿਕ ਐਸਿਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਸਪਰੇਅ ਕਰੋ। ਸੁਰੰਗੀ ਕੀੜੇ ਅਤੇ ਸਿਟਰਸ ਸਿੱਲਾ ਦੀ ਰੋਕਥਾਮ ਲਈ 0.32 ਗ੍ਰਾਮ ਐਕਟਾਰਾ 25 ਡਬਲਯੂ ਜੀ ਜਾਂ 0.4 ਮਿ.ਲੀ. ਕਰੋਕੋਡਾਈਲ, ਚਿੱਟੀ ਮੱਖੀ ਦੀ ਰੋਕਥਾਮ ਲਈ ਗੰਭੀਰ ਹਮਲੇ ਹੇਠ ਆਏ ਪੱਤੇ ਕੱਟ ਕੇ ਨਸ਼ਟ ਕਰ ਦਿਓ, ਟਾਹਣੀਆਂ ਸੁੱਕਣ, ਫਲ ਗਲਣ ਦੀ ਰੋਕਥਾਮ ਲਈ 3 ਗ੍ਰਾਮ ਕਾਪਰ ਔਕਸੀਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ ਜੇਕਰ ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਪੀ ਏ ਯੂ ਫਰੂਟ ਫਲਾਈ ਅਜੇ ਨਹੀਂ ਲਗਾਏ ਤਾਂ ਤੁਰੰਤ ਇਹ 16 ਟ੍ਰੈਪ ਪ੍ਰਤੀ ਏਕੜ ਲਗਾ ਦਿਉ। ਅੰਗੂਰ ਦੇ ਬੂਟਿਆਂ ਨੂੰ ਸੁੱਕਣ ਤੋਂ ਬਚਾਉਣ ਲਈ 1 ਮਿ.ਲੀ. ਸਕੋਰ ਪ੍ਰਤੀ ਲੀਟਰ ਪਾਣੀ ਅਤੇ ਪੀਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦੇ ਹਿਸਾਬ ਨਾਲ ਸਪਰੇਅ ਕਰੋ। ਬੇਰਾਂ ਵਿੱਚ ਲਾਖ ਦੇ ਕੀੜੇ ਦੀ ਰੋਕਥਾਮ ਲਈ ਰੋਗੀ ਤੇ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਨਸ਼ਟ ਕਰ ਦਿਉ ਅਤੇ ਧੂੜੇਦਾਰ ਉੱਲੀ ਰੋਗ ਦੀ ਰੋਕਥਾਮ ਲਈ 0.5 ਮਿ.ਲੀ. ਕੈਰਾਥੇਨ ਜਾਂ 2.5 ਗ੍ਰਾਮ ਘੁਲਣਸ਼ੀਲ ਗੰਧਕ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।