ਮਾਹਰ ਸਲਾਹਕਾਰ ਵੇਰਵਾ

idea99collage_dfhrthrfjhf.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-30 12:46:05

ਲੰਪੀ ਸਕਿੰਨ ਡਿਜ਼ੀਜ਼: ਲੰਪੀ ਸਕਿੰਨ ਡਿਜ਼ੀਜ਼ ਜਾਂ ਚਮੜੀ ਦੀਆਂ ਗੱਠਾਂ ਦੀ ਬਿਮਾਰੀ ਮੱਝਾਂ ਅਤੇ ਗਾਵਾਂ ਵਿੱਚ ਵਿਸ਼ਾਣੂੰ ਕਾਰਨ ਹੋਣ ਵਾਲੀ ਇੱਕ ਛੂਤ ਦੀ ਬਿਮਾਰੀ ਹੈ ਜੋ ਅੱਜ ਕੱਲ ਕਾਫੀ ਫੈਲੀ ਹੋਈ ਹੈ। ਇਹ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਸੰਪਰਕ ਰਾਹੀਂ ਫੈਲਦੀ ਹੈ। ਬਿਮਾਰੀ ਤੋਂ ਬਚਾਅ ਲਈ ਗੋਟ ਪਾਕਸ (ਮਾਤਾ) ਵੈਕਸੀਨ ਨਾਲ ਮੱਝਾਂ ਅਤੇ ਗਾਵਾਂ ਦਾ ਟੀਕਾਕਰਨ ਕਰਨਾ ਚਾਹੀਦਾ ਹੈ। ਬਿਮਾਰ ਪਸ਼ੂਆਂ ਨੂੰ ਤੰਦਰੁਸਤ ਨਾਲੋਂ ਅਲੱਗ ਕਰ ਦਿਉ। ਮੱਛਰ, ਮੱਖੀਆਂ ਅਤੇ ਚਿਚੜਾਂ ਦੀ ਰੋਕਥਾਮ ਦਾ ਪ੍ਰਬੰਧ ਕਰੋ। ਬਿਮਾਰੀ ਹੋਣ 'ਤੇ ਪਸ਼ੂ ਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰੋ। ਇਸ ਵਾਸਤੇ ਐਂਟੀਬਾਉਟਿਕ ਦਵਾਈਆਂ ਖਾਸ ਕਰਕੇ ਸਲਫਾ ਸਮੂਹ ਦੀਆਂ ਦਵਾਈਆਂ ਵਰਤੋ, ਬੁਖਾਰ ਘੱਟ ਕਰਨ ਦੀ ਦਵਾਈ, ਵਿਟਾਮਿਨ ਦੀ ਖੁਰਾਕ ਅਤੇ ਜ਼ਖਮਾਂ 'ਤੇ ਮੱਲਮ ਲਗਾਓ। ਸਹੀ ਇਲਾਜ ਨਾਲ ਬਿਮਾਰੀ ਜਲਦੀ ਕਾਬੂ ਵਿੱਚ ਆ ਜਾਂਦੀ ਹੈ।