ਮਾਹਰ ਸਲਾਹਕਾਰ ਵੇਰਵਾ

idea99collage_bakri_kive_aa.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-24 12:53:38

ਬੱਕਰੀ ਪਾਲਣ: ਬੱਕਰੀਆਂ ਦੇ ਵਾੜੇ ਦੀ ਫ਼ਰਸ਼ ਸਾਫ਼ ਅਤੇ ਸੁੱਕੀ ਹੋਣੀ ਚਾਹੀਦੀ ਹੈ। ਫ਼ਰਸ਼ ‘ਤੇ ਪਰਾਲੀ ਵਿਛਾ ਕੇ ਰੱਖੋ। ਇੱਕ ਸਾਲ ਤੋਂ ਵੱਧ ਉਮਰ ਦੀਆਂ ਪੱਠਾਂ ਅਤੇ ਬੱਕਰੀਆਂ ਨੂੰ 250-500 ਗ੍ਰਾਮ ਸੰਤੁਲਿਤ ਖੁਰਾਕ ਅਤੇ ਫ਼ੀਡ ਪਾਉ। ਇਸ ਨਾਲ ਅੰਡ ਕੋਸ਼ ਦਾ ਵਧੀਆ ਵਿਕਾਸ ਹੁੰਦਾ ਹੈ ਅਤੇ ਸੂਣ ਵੇਲੇ ਪੱਠ ਜ਼ਿਆਦਾ ਛੇਲੇ ਦਿੰਦੀ ਹੈ। ਮਾਦਾ ਬੱਕਰੀਆਂ ਨੂੰ ਫ਼ਰਵਰੀ ਮਹੀਨੇ ਤੋਂ ਤਾਅ ਦੀਆਂ ਨਿਸ਼ਾਨੀਆਂ ਲਈ ਦੇਖੋ। ਸੂਣ ਵਾਲੀਆਂ ਬੱਕਰੀਆਂ ਨੂੰ ਸੂਣ ਤੋਂ 15 ਦਿਨ ਪਹਿਲਾਂ ਬਾਕੀ ਵੱਗ ਤੋਂ ਅਲੱਗ ਕਰ ਦਿਉ।