ਮਾਹਰ ਸਲਾਹਕਾਰ ਵੇਰਵਾ

idea99wheat_and_oilseeds.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-26 09:35:25

ਕਣਕ- ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲੋੜ ਅਨੁਸਾਰ ਲਈ ਪਾਣੀ ਲਾਉ।

  • 15 ਗ੍ਰਾਮ salicylic acid ਨੂੰ 450 ਮਿਲੀਲੀਟਰ ethyl alcohol ਵਿੱਚ ਘੋਲਣ ਉਪਰੰਤ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।
  • ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ।
  • ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ 'ਤੇ Custodia/Caviet/Opera/Tilt/Stilt/Bumper/Shine/Markzole @ 0.1 % ਜਾਂ Nativo @ 0.06 % ਦਾ ਛਿੜਕਾਅ ਕਰੋ।
  • ਕਰਨਾਲ ਬੰਟ ਮੁਕਤ ਬੀਜ ਤਿਆਰ ਕਰਨ ਲਈ ਫ਼ਸਲ ਤੇ ਸਿਫਾਰਿਸ਼ ਕੀਤਾ ਉੁਲੀਨਾਸ਼ਕ ਟਿਲਟ 25 ਤਾਕਤ ਦੀ 200 ਮਿਲੀਲੀਟਰ ਮਾਤਰਾ 200 ਲੀਟਰ ਪਾਣੀ ਵਿੱਚ ਪਾ ਕੇ ਸਿੱਟੇ ਨਿਕਲਣ ਵੇਲੇ ਇੱਕ ਛਿੜਕਾਅ ਕਰੋ।

ਤੇਲਬੀਜ- ਰਾਇਆ ਦੇ ਚੇਪੇ ਦੀ ਰੋਕਥਾਮ ਲਈ ਜਦੋਂ 40 ਤੋਂ 50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਵੇ ਤਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 400 ਮਿਲੀਲੀਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ 600 ਮਿਲੀਲੀਟਰ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) ਨੂੰ 80 ਤੋਂ 125 ਲੀਟਰ ਪਾਣੀ (ਫ਼ਸਲ ਦੀ ਹਾਲਤ ਅਨੁਸਾਰ) ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।