ਮਾਹਰ ਸਲਾਹਕਾਰ ਵੇਰਵਾ

idea99collage_gryghvuigwg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-08 11:45:48

ਪਸ਼ੂ ਪਾਲਣ: ਪਸ਼ੂ ਸ਼ੈੱਡ ਅੰਦਰ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਹੈ। ਦਸ ਪਸ਼ੂਆਂ ਲਈ 6 ਫੁੱਟ ਲੰਬੀ, 3 ਫੁੱਟ ਡੂੰਘੀ ਅਤੇ 3 ਫੁੱਟ ਚੌੜੀ ਪਾਣੀ ਦੀ ਕੁੰਡ ਕਾਫੀ ਹੈ, ਜਿਸ ਵਿੱਚ 1500 ਲੀਟਰ ਦੇ ਕਰੀਬ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ। ਇਸ ਦੀਆਂ ਕੰਧਾਂ ਉੱਤੇ ਕਲੀ ਦਾ ਲੇਪ ਜ਼ਰੂਰ ਕਰੋ। ਅਜਿਹਾ ਕਰਨ ਨਾਲ ਕੰਧਾਂ ਉੱਤੇ ਕਾਈ ਨਹੀਂ ਜੰਮਦੀ। ਹਰੇਕ 15 ਦਿਨ ਬਾਅਦ ਇੱਕ ਕਿਰਿਆ ਅਪਣਾਓ। ਪਾਣੀ ਵਾਲੀ ਮੋਟਰ ਹਰ 3-4 ਘੰਟੇ ਬਾਅਦ ਚਲਾਓ ਤਾਂ ਜੋ ਪਾਣੀ ਤਾਜ਼ਾ 'ਤੇ ਠੰਡਾ ਮਿਲੇ। ਇੱਲ ਲਵੇਰੀ ਔਸਤਨ ਦਿਨ ਵਿੱਚ 70-80 ਲੀਟਰ ਪਾਣੀ ਪੀ ਜਾਂਦੀ ਹੈ, ਗਰਮੀਆਂ ਵਿੱਚ ਇਹ ਮਿਕਦਾਰ ਵੱਧ ਵੀ ਸਕਦੀ ਹੈ ਸੋ ਪਾਣੀ ਦੇ ਮਿਆਰ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ।