ਖਜੂਰਾਂ ਦੀ ਫਸਲ ਵਿੱਚ ਨਰ ਅਤੇ ਮਾਦਾ ਦੇ ਫੁੱਲ ਅਲੱਗ-ਅਲਗ ਬੂਟੀਆਂ 'ਤੇ ਆਉਂਦੇ ਹਨ, ਚੰਗੀ ਫਸਲ ਲੈਣ ਲਈ ਖਜੂਰਾਂ ਦਾ ਪਰਾਗਣ ਹੱਥੀਂ ਕਰਨਾ ਅਤੀ ਜ਼ਰੂਰੀ ਹੈ। ਇਸ ਲਈ ਨਰ ਅਤੇ ਮਾਦਾ ਦੇ ਫੁੱਲਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਨਰ ਦੇ ਫੁੱਲ ਕਰੀਮ ਚਿੱਟੇ ਰੰਗ ਤੇ ਝੋਨੇ ਦੇ ਫੁੱਲਾ ਵਾਂਗ ਹੁੰਦੇ ਹਨ ਅਤੇ ਮਾਦਾ ਦੇ ਫੁੱਲ ਪੀਲੇ ਅਤੇ ਜੁਆਰ ਦੇ ਫੁੱਲਾਂ ਵਾਂਗ ਦਿਖਾਈ ਦਿੰਦੇ ਹਨ। ਨਰ ਦੇ ਸਪੇਥ (ਜਿਸ ਵਿੱਚ ਫੁੱਲ ਲੁਕਿਆ ਹੁੰਦਾ ਹੈ) ਛੋਟੇ, ਚੌੜੇ ਤੇ ਜ਼ਿਆਦਾ ਲੜੀਆਂ ਵਾਲੇ ਅਤੇ ਝਾੜੂ ਵਾਂਗ ਹੁੰਦੇ ਹਨ। ਮਾਦਾ ਦੇ ਸਪੇਥ ਲੰਬੇ ਅਤੇ ਘੱਟ ਲੜੀਆਂ ਵਾਲੇ ਹੁੰਦੇ ਹਨ। ਇੱਕ ਨਰ ਦੇ ਬੂਟੀਆਂ ਦੇ ਪੋਲਣ ਤੋਂ ਦੱਸ ਮਾਦਾ ਦੇ ਬੂਟੀਆਂ ਨੂੰ ਪਰਾਗਣ ਕੀਤਾ ਜਾ ਸਕਦਾ ਹੈ, ਇਸ ਕਰਕੇ ਚੰਗਾ ਪਰਾਗਣ ਕਰਨ ਵਾਸਤੇ ਦੱਸ ਮਾਦਾ ਦੇ ਬੂਟੀਆਂ ਪਿੱਛੇ ਇੱਕ ਨਰ ਦਾ ਬੂਟਾ ਲਗਾਉਣਾ ਚਾਹੀਦਾ ਹੈ। ਇਸ ਫਸਲ ਦੇ ਫੁੱਲ ਮਾਰਚ ਦੇ ਅੱਧ ਤੋ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਨਿਕਲਦੇ ਰਹਿੰਦੇ ਹਨ, ਜੇਕਰ ਉਸ ਸਮੇਂ ਤਾਪਮਾਨ ਜ਼ਿਆਦਾ ਹੋਵੇ, ਤਾਂ ਕੁੱਝ ਦਿਨ ਪਹਿਲਾ ਨਿਕਲ ਆਉਂਦੇ ਹਨ ਤੇ ਜੇਕਰ ਘੱਟ ਹੋਵੇ ਤਾਂ ਥੋੜੇ ਦਿਨ ਲੇਟ ਤੱਕ ਆਉਂਦੇ ਰਹਿੰਦੇ ਹਨ।
ਤਰੀਕਾ- ਨਰ ਦੇ ਬੂਟੀਆਂ ਦੇ ਫੁੱਲ ਮਾਦਾ ਦੇ ਬੂਟੀਆਂ ਨਾਲੋ ਕੁੱਝ ਦਿਨ (7 ਤੋ 10 ਦਿਨ) ਪਹਿਲਾ ਨਿਕਲਣ ਲੱਗ ਜਾਂਦੇ ਹਨ। ਪੋਲਨ ਇਕੱਠਾ ਕਰਨ ਲਈ ਸਪੇਥ ਨੂੰ ਖੁੱਲਣ ਤੋ ਪਹਿਲਾ ਤੋੜ ਕੇ ਛਾਂ ਵਿੱਚ ਸੁਕਾਉਣਾ ਚਾਹੀਦਾ ਹੈ ਤਾਕਿ ਪੋਲਨ ਆਸਾਨੀ ਨਾਲ ਨਿਕਲ ਸਕੇ। ਪੋਲਨ ਨੂੰ ਕੱਢਣ ਤੋ ਬਾਅਦ 6 ਘੰਟੇ ਧੁੱਪ ਵਿੱਚ ਅਤੇ 18 ਘੰਟੇ ਛਾਂ ਵਿੱਚ ਸੁਕਾਉਣ ਤੋਂ ਬਾਅਦ ਕੱਚ ਦੀ ਸ਼ੀਸ਼ੀਆਂ ਵਿੱਚ ਛਾਵੇਂ ਪਾ ਕੇ ਰੱਖਣਾ ਚਾਹੀਦਾ ਹੈ। ਪੋਲਨ ਨੂੰ ਤਿੰਨ ਮਹੀਨੀਆਂ ਤੱਕ ਕਮਰੇ ਦੇ ਤਾਪਮਾਨ 'ਤੇ ਸੰਭਾਲ ਕੇ ਰੱਖ ਸਕਦੇ ਹਾਂ ਤੇ ਜਦੋਂ ਮਾਦਾ ਦੇ ਫੁੱਲ ਨਿਕਲ ਆਉਣ ਜਿਹੜਾ ਪੋਲਨ ਇਕੱਠਾ ਕੀਤਾ ਹੈ ਉਸਨੂੰ ਪਰਾਗਣ ਲਈ ਵਰਤਣਾ ਚਾਹੀਦਾ ਹੈ। ਹੱਥੀਂ ਪਰਾਗਣ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਪੋਲਨ ਨੂੰ ਮਾਦਾ ਦੇ ਫੁੱਲਾਂ 'ਤੇ ਰੂਈ ਦੇ ਬੂੜੇ ਨਾਲ ਲਗਾਉਣਾ ਜਾਂ ਛਿੜਕਣਾ, ਰੂਈ ਦੇ ਬੂੜੇ 'ਤੇ ਪੋਲਨ ਲਗਾ ਕੇ ਮਾਦਾ ਦੇ ਫੁੱਲਾਂ ਦੇ ਵਿਚਕਾਰ ਰੱਖਣਾ, 3-4 ਨਰ ਦੇ ਫੁੱਲਾਂ ਦੀ ਲੜੀਆਂ ਨੂੰ ਉਲਟਾ ਕਰਕੇ ਮਾਦਾ ਦੇ ਫੁੱਲਾਂ ਦੇ ਵਿਚਕਾਰ ਰੱਖਣ ਨਾਲ ਪਰਾਗਣ ਕੀਤਾ ਜਾ ਸਕਦਾ ਹੈ। ਨਰ ਦੇ ਫੁੱਲਾਂ ਦੀਆਂ ਲੜੀਆਂ ਨੂੰ ਮਾਦਾ ਦੇ ਫੁੱਲਾਂ ਦੇ ਵਿਚਕਾਰ ਰੱਖਣ ਨਾਲ ਤਰੀਕਾ ਸਭ ਤੋ ਆਸਾਨ ਹੈ। ਇਹਨਾਂ ਵਿੱਚੋਂ ਕੋਈ ਵੀ ਤਰੀਕਾ ਵਰਤ ਕੇ ਵਧੀਆ ਗੁਣਵੱਤਾ ਵਾਲਾ ਫਲ ਲਿਆ ਜਾ ਸਕਦਾ ਹੈ, ਮਾਦਾ ਦੇ ਫੁੱਲ ਨਿਕਲਣ ਤੋਂ 3-4 ਦਿਨਾਂ ਦੇ ਅੰਦਰ ਪਰਾਗਣ ਕਰ ਦੇਣਾ ਚਾਹੀਦਾ ਹੈ ਤਾਂ ਜੋ ਵਧੀਆ ਫਲ ਟਿੱਕ ਸਕੇ। ਜੇਕਰ ਅਸੀ ਪਰਾਗਣ ਨਹੀ ਕਰਦੇ ਤਾਂ ਫਲ ਬਹੁਤ ਛੋਟਾ, ਬਿਨਾ ਬੀਜ ਵਾਲਾ ਤੇ ਨਾ ਪੱਕਣ ਵਾਲਾ ਬਣੇਗਾ।
ਖਾਦ- ਪਰਾਗਣ ਤੋ ਇਲਾਵਾਂ ਚੰਗੀ ਗੁਣਵੱਤਾ ਵਾਲਾ ਫਲ ਲੈਣ ਲਈ ਜੈਵਿਕ ਅਤੇ ਅਜੈਵਿਕ ਖਾਦਾਂ ਦਾ ਪਾਉਣਾ ਵੀ ਬਹੁਤ ਜਰੂਰੀ ਹੈ। ਇਸ ਲਈ ਫਲ ਦੇਣ ਵਾਲੇ ਬੂਟੀਆਂ ਨੂੰ 50 ਕਿੱਲੋ ਰੂੜੀ ਦੀ ਖਾਦ ਫੁੱਲ ਆੳੇਣ ਤੋਂ ਪਹਿਲੇ ਪਾਓ। ਇਸ ਤੋ ਇਲਾਵਾ 4.4 ਕਿੱਲੋ ਯੂਰੀਆ ਪ੍ਰਤੀ ਬੂਟਾ ਦੋ ਕਿਸ਼ਤਾ ਵਿਚ ਪਾਉਣਾ ਚਾਹੀਦਾ ਹੈ। ਪਹਿਲੀ ਕਿਸ਼ਤ ਫੁਲ ਆਉੇਣ ਤੋ ਪਹਿਲੇ ਅਤੇ ਦੂਸਰੀ ਕਿਸ਼ਤ ਫਲ ਬਣਨ ਤੋ ਬਾਅਦ ਪਾਓ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store