ਮਾਹਰ ਸਲਾਹਕਾਰ ਵੇਰਵਾ

idea99collage_poultry_rghj.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-10 17:33:58

Winter care tips for chicks

ਮੁਰਗੀ ਪਾਲਣ: ਸ਼ੈੱਡ ਦੇ ਛਾਂ ਵਾਲੇ ਪਾਸੇ 'ਤੇ ਪਰਦੇ ਲਗਾਓ ਅਤੇ ਧੁੱਪ ਵਾਲਾ ਪਾਸਾ ਖੁੱਲਾ ਰੱਖੋ ਤਾਂ ਜੋ ਅਮੋਨੀਆ ਗੈਸ ਦਾ ਨਿਕਾਸ ਹੁੰਦਾ ਰਹੇ। ਸ਼ੈੱਡ ਅੰਦਰ ਤਾਪਮਾਨ 75 ਡਿਗਰੀ ਫਾਰਨਹੀਟ ਤੋਂ ਥੱਲੇ ਨਹੀਂ ਜਾਣਾ ਚਾਹੀਦਾ। ਨਮੀ ਵਧਾਉਣ ਲਈ ਬੁਖਾਰੀ ਆਦਿ ਕੋਲ ਪਾਣੀ ਦੀ ਬਾਲਟੀ ਵਗੈਰਾ ਰੱਖੋ ਜਿਸ ਵਿੱਚੋ ਪਾਣੀ ਵਾਸ਼ਪੀਕਰਨ ਹੋ ਕੇ ਨਮੀ ਵਧਾ ਦਿੰਦਾ ਹੈ। ਨਮੀ ਦੀ ਮਾਤਰਾ 65% ਦੇ ਕਰੀਬ ਰੱਖੋ। ਜੇ ਠੰਡ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। 

  • ਚੂਚਿਆਂ ਨੂੰ ਉਮਰ ਮੁਤਾਬਕ ਨਿੱਘ ਦੇਣਾ ਚਾਹੀਦਾ ਹੈ। ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਾਂ ਤਾਪਮਾਨ ਅੰਦਾਜ਼ੇ ਅਨੁਸਾਰ ਵੀ ਘਟਾ ਸਕਦੇ ਹੋ।
  • ਮੁਰਗੀਆਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਸੋਇਆਬੀਨ ਆਦਿ ਪਾਓ। ਦਾਣੇ ਵਿੱਚ ਕੌਕਸੀਡਿਉਸਟੇਟ ਪਾਓ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ।
  • ਜੇ ਮੁਰਗੀਆਂ ਡੂੰਘੀ ਸੁੱਕ ਵਿਧੀ ਰਾਹੀਂ ਪਾਲੀਆਂ ਜਾ ਰਹੀਆਂ ਹਨ ਤਾਂ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਫ਼ੋਲੋ ਤਾਂ ਜੋ ਸੁੱਕ ਨੂੰ ਖੁਸ਼ਕ ਰੱਖਿਆ ਜਾ ਸਕੇ। ਆਂਡੇ ਦੇ ਰਹੀਆਂ ਮੁਰਗੀਆਂ ਨੂੰ 16 ਘੰਟੇ ਰੌਸ਼ਨੀ ਅਤੇ ਵੱਧ ਰਹੇ ਚੂਚਿਆਂ ਨੂੰ 20-24 ਘੰਟੇ ਰੌਸ਼ਨੀ ਦਿਓ।