ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਖ਼ਤਮ ਹੁੰਦਿਆਂ ਹੀ ਅਗੇਤੇ ਚਾਰੇ ਲਈ ਬਾਜਰਾ, ਮੱਕੀ, ਰਵਾਂਹ ਆਦਿ ਦੀ ਬਿਜਾਈ ਕਰ ਦਿਉ। ਰਵਾਂਹ ਬਹੁਤ ਜਲਦੀ ਤਿਆਰ ਹੋਣ ਵਾਲਾ ਫ਼ਲੀਦਾਰ ਚਾਰਾ ਹੈ। ਇਹ ਮੱਕੀ ਅਤੇ ਬਾਜਰੇ ਨਾਲ ਰਲਾ ਕੇ ਬੀਜਿਆ ਜਾ ਸਕਦਾ ਹੈ। ਬਰਸੀਮ ਦੀ ਫ਼ਸਲ ਜਿਸ ਤੋਂ ਬੀਜ ਤਿਆਰ ਕਰਨਾ ਹੈ, ਦੀ ਅਖ਼ੀਰਲੀ ਕਟਾਈ ਇਸ ਮਹੀਨੇ ਵਿੱਚ ਲੈ ਲਉ। ਬੀਜ ਵਾਲੀ ਫ਼ਸਲ ਨੂੰ ਜਲਦੀ-ਜਲਦੀ ਪਾਣੀ ਦਿੰਦੇ ਰਹੋ। ਇਸ ਵਿੱਚੋਂ ਕਾਸ਼ਨੀ ਤੇ ਹੋਰ ਨਦੀਨਾਂ ਵਾਲੇ ਬੂਟੇ ਪੁੱਟਦੇ ਰਹੋ। ਵਧੀਆ ਬੀਜ ਲੈਣ ਲਈ ਲੂਸਣ ਦੀ ਫ਼ਸਲ ਜਦ ਪੂਰੀ ਤਰ੍ਹਾਂ ਫੁੱਲਾਂ ਵਿੱਚ ਆ ਜਾਵੇ ਤਾਂ ਪਾਣੀ ਦੇਣਾ ਬੰਦ ਕਰ ਦਿਉ ਤਾਂ ਜੋ ਹੋਰ ਹਰਿਆਵਲ ਨਾ ਆਵੇ ਅਤੇ ਬੀਜ ਚੰਗੇਰਾ ਬਣੇ। ਕੁਝ ਹਿੱਸੇ ਵਿੱਚ ਸਦਾ ਬਹਾਰ ਚਾਰਾ ਬੀਜ ਦਿਉ। ਇਸ ਲਈ ਨੇਪੀਅਰ ਬਾਜਰਾ ਅਤੇ ਗਿੰਨੀ ਘਾਹ ਬੀਜਿਆ ਜਾ ਸਕਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store