ਮਾਹਰ ਸਲਾਹਕਾਰ ਵੇਰਵਾ

idea99agri.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-08 12:41:44

Wheat related advisory for February month

ਫਰਵਰੀ ਮਹੀਨੇ ਵਿੱਚ ਕਣਕ ਸੰਬੰਧੀ ਸਲਾਹਾਂ ਹੇਠ ਲਿਖੇ ਅਨੁਸਾਰ ਹੈ: 

  • ਦਸੰਬਰ ਵਿੱਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਦੇ ਦਿਉ।
  • ਹਲਕੀਆਂ ਜ਼ਮੀਨਾਂ ਲਈ ਨਾਈਟ੍ਰੋਜਨ ਦੀ ਤੀਸਰੀ ਕਿਸ਼ਤ 27 ਕਿਲੋ ਯੂਰੀਆ ਪ੍ਰਤੀ ਏਕੜ ਦੂਸਰੇ ਪਾਣੀ ਨਾਲ ਦਿਉ।
  • ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਵੀ ਖਾਦ ਪਾਈ ਜਾ ਸਕਦੀ ਹੈ।
  • ਖੇਤ ਵਿੱਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿੱਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ।
  • ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ ਦੇਣ।
  • ਜਦੋਂ ਹੀ ਖੇਤ ਵਿੱਚ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਮਪਾਸ ਜਾਂ ਮਾਰਕਜ਼ੋਲ 200 ਮਿ.ਲਿ. 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।
  • ਜੇਕਰ ਚੇਪੇ ਦਾ ਹਮਲਾ ਨੁਕਸਾਨ ਕਰਨ ਦੀ ਸਮਰੱਥਾ ਤੱਕ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ. ਜੀ. (ਥਾਇਆਮੈਥੌਕਸਮ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ