ਮਾਹਰ ਸਲਾਹਕਾਰ ਵੇਰਵਾ

idea99collage_udder_ffddswqqaz.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-24 12:46:43

Ways to protect udder from swelling in cattle

 ਪਸ਼ੂਆਂ ਨੂੰ ਲੇਵੇ ਦੀ ਸੋਜ ਤੋਂ ਬਚਾਉਣ ਲਈ ਅਪਣਾਓ ਇਹ ਤਰੀਕੇ :

  • ਚੁਆਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਵਾਨੇ ਅਤੇ ਥਣਾਂ ਨੂੰ ਕੋਸੇ ਪਾਣੀ ਜਾਂ ਹਲਕੇ ਲਾਲ ਦਵਾਈ ਦੇ ਘੋਲ ਨਾਲ ਸਾਫ ਕਰਨਾ ਚਾਹੀਦਾ ਹੈ।
  • ਮੱਝਾਂ ਦੀ ਚੁਆਈ ਥਣਾਂ ਨੂੰ ਪੂਰੇ ਹੱਥਾਂ ਵਿੱਚ ਲੈ ਕੇ ਕਰਨੀ ਚਾਹੀਦੀ ਹੈ।
  • ਚੁਆਈ ਸਮੇਂ ਸਾਫ ਤੇ ਸ਼ਾਂਤ ਵਾਤਾਵਰਣ ਹੋਣਾ ਚਾਹੀਦਾ ਹੈ ਜਿਸ ਨਾਲ ਪਸ਼ੂ ਦੇ ਦੁੱਧ ਦੀ ਪੈਦਾਵਾਰ ਅਤੇ ਉਸ ਦੀ ਬਣਤਰ ਤੇ ਚੰਗਾ ਅਸਰ ਪੈਂਦਾ ਹੈ।
  • ਗੰਦੇ ਥਾਂ ਉੱਤੇ ਪਸ਼ੂਆਂ ਨੂੰ ਚੋਣ ਨਾਲ ਕੇਵਲ ਜੀਵਾਣੂੰਆਂ ਦੀ ਸੰਖਿਆ ਵਿੱਚ ਹੀ ਵਾਧਾ ਨਹੀਂ ਹੁੰਦਾ ਸਗੋਂ ਦੁੱਧ ਦੀ ਸੁਗੰਧ ਤੇ ਵੀ ਅਸਰ ਪੈਂਦਾ ਹੈ।
  • ਸਾਰਾ ਦੁੱਧ 5 ਤੋਂ 7 ਮਿੰਟ ਵਿੱਚ ਜਲਦੀ ਚੋਣਾ ਚਾਹੀਦਾ ਹੈ ਤਾਂ ਕਿ ਬਚਿਆ ਦੁੱਧ ਹਵਾਨੇ ਵਿਚ ਨਾ ਰਹਿ ਜਾਵੇ।
  • ਚੁਆਈ ਤੋਂ ਬਾਅਦ ਥਣਾਂ ਅਤੇ ਲੇਵੇ ਨੂੰ ਸਾਫ ਰੱਖੋ।
  • ਲੇਵੇ ਦੀ ਸੋਜ ਹੋਣ ਤੇ ਤੁਰੰਤ ਡਾਕਟਰੀ ਇਲਾਜ਼ ਕਰਵਾਉਣਾ ਚਾਹੀਦਾ ਹੈ।