ਮਾਹਰ ਸਲਾਹਕਾਰ ਵੇਰਵਾ

idea99collage_agro_forestry.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-04 11:48:52

Trees to be planted in the rainy season

ਵਣ ਖੇਤੀ: ਜ਼ਿਆਦਾਤਰ ਦਰੱਖ਼ਤ ਜਿਵੇਂ ਕਿ ਸਫ਼ੈਦਾ, ਕਿੱਕਰ, ਸੂਬਾਬੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਜੁਲਾਈ ਅਗਸਤ (ਬਰਸਾਤੀ ਮੌਸਮ) ਵਿੱਚ ਲਗਾਉਣੇ ਚਾਹੀਦੇ ਹਨ। ਬੂਟੇ ਦੇ ਲਗਾਉਣ ਲਈ ਟੋਏ ਦਾ ਅਕਾਰ 50×50×50 ਸੈਂਟੀਮੀਟਰ ਜਿਸ ਵਿੱਚ 50 ਪ੍ਰਤੀਸ਼ਤ ਟੋਏ ਦੀ ਉਪਰਲੀ ਮਿੱਟੀ ਅਤੇ 50 ਪ੍ਰਤੀਸ਼ਤ ਗੋਹੇ ਦੀ ਖਾਦ ਮਿਲਾ ਕੇ ਭਰ ਲੈਣੀ ਚਾਹੀਦੀ ਹੈ। ਬੂਟੇ ਦਾ ਲਿਫ਼ਾਫਾ ਉਤਾਰ ਕੇ ਟੋਏ ਦੇ ਵਿਚਕਾਰ ਲਗਾਉ। ਇਹ ਧਿਆਨ ਰੱਖਿਆ ਜਾਵੇ ਕਿ ਲਿਫ਼ਾਫਾ ਉਤਾਰਨ ਵਕਤ ਜੜ੍ਹਾਂ ਅਤੇ ਮਿੱਟੀ ਦੀ ਚਾਕਲੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗਾ ਕੇ ਉਸੇ ਵੇਲੇ ਪਾਣੀ ਲਗਾ ਦਿਓ।