ਮਾਹਰ ਸਲਾਹਕਾਰ ਵੇਰਵਾ

idea99collage_peach_plum_lemon.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-29 11:58:26

To prevent the fruits from diseases in summer, use these methods

ਗਰਮੀ ਵਧਣ ਨਾਲ ਫ਼ਲਾਂ ਦਾ ਕੇਰਾ ਵਧ ਸਕਦਾ ਹੈ। ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਲਗਾਤਾਰ ਸਿਲ੍ਹ ਬਣਾਈ ਰੱਖੋ। ਅੰਬ, ਲੀਚੀ ਅਤੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਲਗਾਤਾਰ ਹਲਕੀਆਂ ਸਿੰਚਾਈਆਂ ਕਰਦੇ ਰਹੋ।

  • ਨਿੰਬੂ ਜਾਤੀ ਦੇ ਫ਼ਲਾਂ ਦੇ ਕੇਰੇ ਦੀ ਰੋਕਥਾਮ ਲਈ ਜ਼ਿਬਰੈਲਿਕ ਐਸਿਡ (1.0 ਗ੍ਰਾਮ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰ ਦਿਉ। ਜਿਬਰੈਲਿਕ ਐਸਿਡ ਨੂੰ 10-20 ਮਿਲੀਲੀਟਰ ਅਲਕੋਹਲ ਵਿੱਚ ਘੋਲ ਲਵੋ।
  • ਨਿੰਬੂ ਜਾਤੀ ਦੇ ਬੂਟਿਆਂ ਉੱਪਰ ਜਿੰਕ ਸਲਫ਼ੇਟ 4.7 ਗ੍ਰਾਮ ਅਤੇ ਮੈਂਗਨੀਂਜ਼ ਸਲਫ਼ੇਟ 3.3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
  • ਨਵੇਂ ਲਗਾਏ ਬੂਟਿਆਂ ਦੇ ਜੜ੍ਹ-ਮੁੱਢ ਵਾਲੇ ਭਾਗ ਤੇ ਆਏ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ।
  • ਅੰਬਾਂ ਦੇ ਕੇਰੇ ਦੀ ਰੋਕਥਾਮ ਲਈ 2.0 ਗ੍ਰਾਮ 2, 4-ਡੀ ਸੋਡੀਅਮ ਸਾਲਟ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ। 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ ਅਤੇ ਫਿਰ ਹੌਲੀ-ਹੌਲੀ ਉਸਦਾ 100 ਲੀਟਰ ਪਾਣੀ ਵਿੱਚ ਘੋਲ ਬਣਾਉ। ਜੇਕਰ ਅੰਬ ਦੇ ਬਾਗ ਵਿੱਚ ਅੰਤਰ-ਫ਼ਸਲ ਦੇ ਤੌਰ 'ਤੇ ਸਬਜ਼ੀਆਂ ਜਾਂ ਚੌੜੇ ਪੱਤਿਆਂ ਵਾਲੀਆਂ ਸਬਜ਼ੀਆਂ ਬੀਜੀਆਂ ਗਈਆਂ ਹਨ ਤਾਂ ਇਸ ਦਾ ਛਿੜਕਾਅ ਨਾ ਕਰੋ। 
  • ਨਾਸ਼ਪਾਤੀ ਦੇ ਬਾਗਾਂ ਵਿੱਚ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਝੋਨੇ ਦੀ ਪਰਾਲੀ ਦੀ ਤਹਿ ਵਿਛਾਉਣ ਨਾਲ ਜਮੀਨ ਵਿੱਚਲੀ ਨਮੀ ਬਰਕਰਾਰ ਰਹਿਣ ਦੇ ਨਾਲ-ਨਾਲ ਨਦੀਨ ਵੀ ਕਾਬੂ ਹੇਠ ਰਹਿੰਦੇ ਹਨ।
  • ਨਿੰਬੂ ਜਾਤੀ ਦੇ ਬੂਟਿਆਂ ਤੇ ਨਿੰਬੂ ਦੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 200 ਮਿਲੀਲਿਟਰ ਕਰੋਕੋਡਾਇਲ/ਕਾਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਐਕਟਾਰਾ /ਦੋਤਾਰਾ 25 ਤਾਕਤ ਜਾਂ 6.25 ਲੀਟਰ ਮੈਕ ਐਚ ਐਮ ਓ ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਮੈਕ ਐਚ ਐਮ ਓ ਦੇ ਛਿੜਕਾਅ ਵੇਲੇ ਬਾਗ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ।