ਮਾਹਰ ਸਲਾਹਕਾਰ ਵੇਰਵਾ

idea99collage_mustard_aphids.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-27 13:09:44

Tips for prevention of aphids in Mustard crop

ਸਰੋਂ ਦੇ ਖੇਤ ਦਾ ਸਮੇਂ-ਸਮੇਂ 'ਤੇ ਸਰਵੇਖਣ ਕਰੋ। ਇਸ ਲਈ ਇੱਕ ਏਕੜ ਵਾਲੇ ਖੇਤ ਵਿੱਚੋਂ 12 ਤੋਂ 16 ਬੂਟੇ ਜੋ ਇੱਕ ਦੂਜੇ ਤੋਂ ਦੂਰ ਹੋਣ ਹਫਤੇ ਵਿੱਚ ਦੋ ਵਾਰ ਚੁਣੋ। ਇਹ ਕੰਮ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਸ਼ੁਰੂ ਕਰ ਦੇਵੋ। ਜੇਕਰ ਪੌਦੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ 'ਤੇ ਚੇਪੇ ਦੀ ਗਿਣਤੀ 50-60 ਪ੍ਰਤੀ 10 ਸੈਂਟੀਮੀਟਰ ਹੋਣ ਤਾਂ ਛਿੜਕਾਅ ਕਰਨਾ ਬਣਦਾ ਹੈ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1 ਸੈਂਟੀਮੀਟਰ ਚੇਪੇ ਨਾਲ ਬਿਲਕੁਲ ਢੱਕਿਆ ਹੋਵੇ ਜਾਂ ਜਦੋਂ ਖੇਤ ਵਿੱਚ 100 ਪੌਦਿਆਂ ਦੀ ਜਾਂਚ 40-50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਵੇ ਤਾਂ ਕੀਟਨਾਸ਼ਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਰਸਾਇਣਿਕ ਰੋਕਥਾਮ: ਇਸ ਦੀ ਰੋਕਥਾਮ ਦੇ ਲਈ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ, ਜਾਂ  ਰੋਗਰ 30 ਈ ਸੀ (ਡਾਈਮੈਥੋਏਟ) 400 ਮਿਲੀਲੀਟਰ ਜਾਂ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲੀਟਰ ਸਿਫਾਰਸ਼ ਕੀਤੀ ਮਿਕਦਾਰ ਦੇ ਹਿਸਾਬ ਨਾਲ 80-125 ਲੀਟਰ ਪਾਣੀ ਵਿੱਚ ਘੋਲ ਬਣਾ ਕੇ ਪ੍ਰਤੀ ਏਕੜ ਸਪਰੇਅ ਕਰੋ। ਛਿੜਕਾਅ ਲਈ ਹੋਲੋਕੋਨ ਲੱਗੇ ਪਿੱਠੂ ਪੰਪ ਦੀ ਵਰਤੋਂ ਕਰੋ।

ਕੀਟਨਾਸ਼ਕਾਂ ਦੀ ਵਰਤੋਂ ਸੰਬੰਧੀ ਸਾਵਧਾਨੀਆਂ:

ਸਰੋਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਪਰ-ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੌੜੇ ਘੱਟ ਹਰਕਤ ਵਿੱਚ ਹੁੰਦੇ ਹਨ।