ਮਾਹਰ ਸਲਾਹਕਾਰ ਵੇਰਵਾ

idea99collage_poultry_fgd.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-25 08:27:31

This month is suitable for raising meat chicks

ਮੁਰਗੀ ਪਾਲਣ: ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਵਿਉਂਤ ਬਣਾ ਲੈਣੀ ਚਾਹੀਦੀ ਹੈ ਅਤੇ ਚੂਚੇ ਕਿਸੇ ਭਰੋਸੇਯੋਗ ਹੈਚਰੀ ਤੋਂ ਲੈਣੇ ਚਾਹੀਦੇ ਹਨ।

  • ਚੂਚੇ ਖਰੀਦਣ ਸਮੇਂ ਉਨ੍ਹਾਂ ਨੂੰ ਮੈਰਕਸ ਬਿਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ ਅਤੇ ਚੂਚੇ ਪਾਉਣ ਤੋਂ ਪਹਿਲਾਂ ਸ਼ੈੱਡ ਨੂੰ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਚੂਚੇ ਪਹੁੰਚਣ ਉਪਰੰਤ ਪਹਿਲੇ 3 ਦਿਨ 5% ਗੁੜ ਜਾਂ ਖੰਡ ਦਾ ਕੋਸਾ ਗਰਮ ਘੋਲ ਦਿਓ।
  • ਸਰਦੀਆਂ ਵਿੱਚ ਫੱਕ ਦੀ ਤਹਿ ਮੋਟੀ ਕਰ ਦਿਓ ਜੋ ਇੱਕ ਫੁੱਟ ਤੱਕ ਵਧਾਈ ਜਾ ਸਕਦੀ ਹੈ।
  • ਚੂਚਿਆਂ ਨੂੰ ਸ਼ੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ 70 ਡਿਗਰੀ ਨਹੀਂ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ।
  • ਚੂਚੇ ਆਉਣ ਤੋਂ ਪਹਿਲਾਂ ਵਿਛਾਈ ਹੋਈ ਸੁੱਕ ਉੱਪਰ ਅਖਬਾਰਾਂ ਵਿਛਾਓ ਅਤੇ ਉਹਨਾਂ ਉੱਪਰ ਮੱਕੀ ਦਾ ਦਲੀਆ ਪਾਓ ਕਿਉਂਕਿ ਇੱਕ ਦਿਨ ਦੀ ਉਮਰ ਦੇ ਚੂਚੇ ਫੀਡਰਾਂ ਵਿੱਚੋਂ ਫੀਡ ਨਹੀ ਲੱਭ ਸਕਦੇ।
  • ਪੰਛੀਆਂ ਨੂੰ ਲੋੜ ਮੁਤਾਬਕ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ।
  • ਚੂਚਿਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰਨਾ ਚਾਹੀਦਾ ਹੈ।
  • ਸਮੇਂ-ਸਮੇਂ ਸਿਰ ਬਿਮਾਰ ਅਤੇ ਘੱਟ ਪੈਦਾਵਾਰ ਵਾਲੀਆਂ ਮੁਰਗੀਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ।
  • ਪੋਲਟਰੀ ਫਾਰਮ ਅੰਦਰ ਫਜ਼ੂਲ ਦੀ ਆਵਾਜਾਈ ਬੰਦ ਰੱਖੋ। ਫਾਰਮ ਅੰਦਰ ਜਾਣ ਵੇਲੇ ਸ਼ੂ-ਕਵਰ ਪਾਓ।
  • ਪੰਛੀਆਂ ਨੂੰ ਬਾਰ-ਬਾਰ ਨਾ ਛੇੜੋ ਕਿਉਂਕਿ ਇਸ ਨਾਲ ਵਾਧਾ ਅਤੇ ਉਤਪਾਦਨ ਘੱਟ ਜਾਂਦਾ ਹੈ।