ਮਾਹਰ ਸਲਾਹਕਾਰ ਵੇਰਵਾ

idea99collage_soybean.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-02 10:26:24

These varieties of soybean are resistant to yellow mosaic disease

ਸੋਇਆਬੀਨ: ਸੋਇਆਬੀਨ ਦੀ ਐੱਸ ਐੱਲ 958, ਐਸ ਐਲ 744 ਜਾਂ ਐੱਸ ਐੱਲ 525 ਕਿਸਮ ਵਰਤੋ ਕਿਉਂਕਿ ਇਹ ਪੀਲੇ ਵਿਸ਼ਾਣੂ ਰੋਗ ਨੂੰ ਸਹਾਰਨ ਦੀ ਸਮਰਥਾ ਰੱਖਦੀ ਹੈ। 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਜੇਕਰ ਸੋਇਆਬੀਨ ਪਹਿਲੀ ਵਾਰ ਬੀਜ ਰਹੇ ਹੋ ਤਾਂ ਬੀਜ ਨੂੰ ਬੀਜਣ ਤੋਂ ਪਹਿਲਾਂ(ਰਾਈਜੋਬੀਅਮ) ਜੀਵਾਣੂੰ ਦਾ ਟੀਕਾ ਲਾ ਕੇ ਸੋਧ ਲਵੋ।

  • ਇਹ ਜੀਵਾਣੂੰ ਦਾ ਟੀਕਾ ਫ਼ਸਲ ਦੀ ਨਾਈਟਰੋਜਨ ਤੱਤ ਦੀ ਘਾਟ ਨੂੰ ਪੂਰਾ ਕਰਦਾ ਹੈ। ਫ਼ਸਲ ਜੂਨ ਦੇ ਪਿਹਲੇ ਪੰਦਰਵਾੜੇ ਵਿੱਚ ਬੀਜੋ। ਫ਼ਸਲ 3-4 ਸੈਂਟੀਮੀਟਰ ਡੂੰਘੀ ਅਤੇ ਕਤਾਰਾਂ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਬੀਜੋ। ਇਸ ਫ਼ਸਲ ਦੀ ਬਿਜਾਈ ਬੈੱਡਾਂ 'ਤੇ ਵੀ ਕਰ ਸਕਦੇ ਹੋ।
  • ਬੈੱਡਾਂ 'ਤੇ ਬੀਜੀ ਫ਼ਸਲ ਨੂੰ ਬਾਰਸ਼ਾਂ ਦਾ ਖੜ੍ਹਾ ਪਾਣੀ ਨੁਕਸਾਨ ਨਹੀਂ ਕਰਦਾ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਦੇ ਦੋ ਦਿਨਾਂ ਅੰਦਰ ਸਟੌਂਪ 30 ਤਾਕਤ 600 ਮਿਲੀਲਿਟਰ ਪ੍ਰਤੀ ਏਕੜ ਦਾ 200 ਲੀਟਰ ਪਾਣੀ ਵਰਤ ਕੇ ਛਿੜਕਾਅ ਕਰੋ। ਇਸ ਦੇ ਬਦਲ ਵਜੋਂ 300 ਮਿਲੀਲਿਟਰ ਪ੍ਰਤੀ ਏਕੜ ਪਰੀਮੇਜ਼ 10 ਐਸ ਐਲ ਨੂੰ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰੋ। ਵੱਧ ਝਾੜ ਲੈਣ ਲਈ 4 ਟਨ ਦੇਸੀ ਰੂੜੀ ਪ੍ਰਤੀ ਏਕੜ ਪਾਉ।
  • ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜਿਥੇ ਸੋਇਆਬੀਨ ਕਣਕ ਤੋਂ ਬਾਅਦ ਬੀਜੀ ਗਈ ਹੈ ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ, ਉੱਥੇ ਸੋਇਆਬੀਨ ਨੂੰ 150 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਹੀ ਪਾਉ।