ਮਾਹਰ ਸਲਾਹਕਾਰ ਵੇਰਵਾ

idea99collage_nchfbshdb.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-14 11:00:46

The right time to sow rainfed & irrigated varieties of wheat

ਕਣਕ: ਸੇਂਜੂ ਹਾਲਤਾਂ ਲਈ ਕਣਕ ਦੀਆਂ ਪੀ ਬੀ ਡਬਲਯੂ 826, ਪੀ ਬੀ ਡਬਲਯੂ 869, ਪੀ ਬੀ ਡਬਲਯੂ 824, ਸੁਨੇਹਰੀ (ਪੀ ਬੀ ਡਬਲਯੂ 766), ਪੀ ਬੀ ਡਬਲਯੂ 1 ਚਪਾਤੀ, ਡੀ ਬੀ ਡਬਲਯੂ 187, ਐਚ ਡੀ 3226, ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967 ਅਤੇ ਵਡਾਣਕ ਕਣਕ ਦੀਆਂ ਡਬਲਯੂ ਐਚ ਡੀ 943 ਅਤੇ ਪੀ ਡੀ ਡਬਲਯੂ 291 ਕਿਸਮਾਂ ਦੀ ਬਿਜਾਈ ਲਈ ਸ਼ੁਰੂ ਕਰ ਲਵੋ।

  • ਕਣਕ ਦੇ 40 ਕਿਲੋ ਬੀਜ ਨੂੰ 13 ਮਿ.ਲੀ. ਰੈਕਸਿਲ ਈਜੀ/ ਓਰੀਅਸ (400 ਮਿ.ਲੀ. ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ ਟੈਬੂਸੀਡ/ ਸੀਡੈਕਸ / ਐਕਸਜੋਲ ਜਾਂ 120 ਗ੍ਰਾਮ ਵੀਟਾ ਵੈਕਸ ਪਾਵਰ ਜਾਂ 80 ਗ੍ਰਾਮ ਵੀਟਾ ਵੈਕਸ ਨਾਲ ਸੋਧ ਕੇ ਬੀਜੋ।
  • ਸਿਓਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਯੂ ਐਸ ਜਾਂ 2 ਮਿਲੀਲੀਟਰ ਨਿਉਨਿਕਸ 20 ਐਫ ਐਸ ਜਾਂ 4 ਮਿਲੀਲੀਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ। ਨਿਉਨਿਕਸ ਨਾਲ ਸੋਧੇ ਬੀਜ ਨੂੰ ਕਾਂਗਆਿਰੀ ਵੀ ਨਹੀਂ ਲੱਗਦੀ।
  • ਬਰਾਨੀ ਹਾਲਤਾਂ ਵਿੱਚ ਕਣਕ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰ ਦਿਓ। ਇਹਨਾਂ ਖੇਤਰਾਂ ਦੇ ਕਿਸਾਨਾਂ ਨੂੰ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮੇਂ ਜਿਵੇਂ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 660 ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ।