ਮਾਹਰ ਸਲਾਹਕਾਰ ਵੇਰਵਾ

idea99collage_collage_mangi_citrus.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-17 15:51:21

The right time to plant fruit-bearing crops

ਬਾਗਬਾਨੀ: ਅਮਰੂਦਾਂ ਦੇ ਮੱਖੀ ਦੇ ਹਮਲੇ ਨਾਲ ਖ਼ਰਾਬ ਹੋਏ ਫ਼ਲਾਂ ਨੂੰ ਇਕੱਠਾ ਕਰਕੇ ਲਗਾਤਾਰ ਦਬਾਉਂਦੇ ਰਹੋ।

  • ਇਹ ਸਮਾਂ ਫ਼ਲਦਾਰ ਬੂਟਿਆਂ ਖਾਸ ਕਰਕੇ ਨਿੰਬੂ ਜਾਤੀ ਦੇ ਬੂਟੇ, ਅਮਰੂਦ, ਅੰਬ, ਲੀਚੀ, ਬਿੱਲ, ਆਮਲਾ ਅਤੇ ਜਾਮਣ ਆਦਿ ਦੇ ਬੂਟਿਆਂ ਦੀ ਲਵਾਈ ਲਈ ਬਹੁਤ ਹੀ ਢੁਕਵਾਂ ਹੈ। ਬਾਗਾਂ ਵਿੱਚੋਂ ਅਤੇ ਇਸ ਦੇ ਆਲੇ-ਦੁਆਲਿਉਂ ਵੱਡੇ ਨਦੀਨ ਜਿਵੇਂ ਕਿ ਭੰਗ, ਕਾਂਗਰਸ ਘਾਹ ਆਦਿ ਨੂੰ ਪੁੱਟ ਦਿਉ ਕਿਉਂਕਿ ਬਰਸਾਤੀ ਮੌਸਮ ਵਿੱਚ ਇਹਨਾਂ ਨੂੰ ਜ਼ਮੀਨ ਵਿਚੋਂ ਪੁੱਟਣਾ ਬਹੁਤ ਸੁਖਾਲਾ ਹੁੰਦਾ ਹੈ।
  • ਜੇਕਰ ਬਾਗਾਂ ਵਿੱਚ ਜਾਂ ਬੂਟਿਆਂ ਦੁਆਲੇ ਬਰਸਾਤ ਦਾ ਪਾਣੀ ਜਮ੍ਹਾਂ ਹੋ ਗਿਆ ਹੋਵੇ ਤਾਂ ਉਸਦੀ ਨਿਕਾਸੀ ਕਰ ਦਿਉ।
  • ਕਿੰਨੂ ਦੇ ਬਾਗਾਂ ਵਿੱਚ 4.7 ਗ੍ਰਾਮ ਜਿੰਕ ਸਲਫ਼ੇਟ+ 3.3 ਗ੍ਰਾਮ ਮੈਂਗਨੀਂਜ ਸਲਫ਼ੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
  • ਨਿੰਬੂ ਜਾਤੀ ਦੇ ਬਾਗਾਂ ਨੂੰ ਗੂੰਦੀਆਂ ਰੋਗ (ਫ਼ਾਈਟਪਥੋਰਾ) ਤੋਂ ਬਚਾਉਣ ਲਈ ਉਪਚਾਰ ਕਰਨ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ। ਸਿਫ਼ਾਰਸ਼ਾਂ ਮੁਤਾਬਿਕ ਉਪਚਾਰ ਕਰੋ।