ਮਾਹਰ ਸਲਾਹਕਾਰ ਵੇਰਵਾ

idea99advisoryyyyyyy.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-03-31 15:50:42

The right time to eliminate stomach worms in animals

  • ਪੀਏਯੂ ਲੁਧਿਆਣਾ ਵਲੋਂ ਸਮੇਂ-ਸਮੇਂ ਤੇ ਪਸ਼ੂਆਂ ਦੇ ਪੇਟ ਦੇ ਕੀੜੇ ਖ਼ਤਮ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ।  
  • ਪਸ਼ੂਆਂ ਦੇ ਪੇਟ ਵਿੱਚ ਗੋਲ ਅਤੇ ਚਪਟੇ ਕੀੜੇ ਹੁੰਦੇ ਹਨ, ਜਿਹਨਾਂ ਦਾ ਇਲਾਜ ਅਲੱਗ ਅਲੱਗ ਦਵਾਈਆਂ ਨਾਲ ਕੀਤਾ ਜਾਂਦਾ ਹੈ।
  • ਡਾਕਟਰ ਦੀ ਸਿਫਾਰਿਸ਼ ਨਾਲ Piperazine ਪਾਊਡਰ, Albendazole ਅਤੇ Fenbendazole ਸਾਲਟ ਦੀ ਗੋਲੀ ਵਰਤ ਸਕਦੇ ਹੋ।
  • ਜਿਹੜੇ ਪਸ਼ੂਆਂ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਹੈ ਅਤੇ ਫਿਰ ਵੀ ਉਹਨਾਂ ਦੀ ਗਰੋਥ ਨਹੀਂ ਹੁੰਦੀ ਤਾਂ ਉਹਨਾਂ ਦੇ ਗੋਬਰ ਦੀ ਜਾਂਚ ਲੈਬ ਵਿੱਚ ਜ਼ਰੂਰ ਕਰਵਾਓ।
  • ਸਮੇਂ ਸਮੇਂ ਤੇ ਪਸ਼ੂਆਂ ਦੇ ਖੂਨ ਦੇ ਸੈਂਪਲ ਜਾਂਚ ਕਰਵਾਓ ਜਿਸ ਨਾਲ ਕਿਸੇ ਵੀ ਗੰਭੀਰ ਬਿਮਾਰੀ ਦਾ ਫੈਲਣ ਤੋਂ ਪਹਿਲਾਂ ਹੀ ਇਲਾਜ ਕੀਤਾ ਜਾ ਸਕੇ।
  • ਵੱਡੇ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ।
  • ਛੋਟੇ ਕਟੜੂਆਂ- ਵੱਛੜੂਆਂ ਨੂੰ 3 ਮਹੀਨੇ ਦੀ ਉਮਰ ਤੱਕ 3 ਤੋਂ 4 ਵਾਰ ਕਿਰਮ ਰਹਿਤ ਕਰੋ।