ਮਾਹਰ ਸਲਾਹਕਾਰ ਵੇਰਵਾ

idea99idea99collage_cathjgkh.jpg
ਦੁਆਰਾ ਪੋਸਟ ਕੀਤਾ ਪਸ਼ੂ ਪਾਲਣ ਵਿਭਾਗ, ਪਟਿਆਲਾ, ਪੰਜਾਬ
ਪੰਜਾਬ
2023-03-04 10:50:17

Symptoms and prevention of foaming in mouth, diarrhoea and milk decrease in animals

ਪਸ਼ੂ ਪਾਲਣ: ਅੱਜ ਕੱਲ ਬਰਸੀਮ ਵਿੱਚ ਤੇਜ਼ ਧੁੱਪ ਅਤੇ ਗਰਮੀ ਨਾਲ ਉੱਲੀ ਰੋਗ ਅਤੇ ਸੁੰਡੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਿਸ ਕਾਰਨ ਮੱਝਾਂ, ਗਾਂਵਾਂ ਵਿੱਚ ਮੂੰਹ ਵਿੱਚੋਂ ਝੱਗ ਆਉਣਾ, ਮੋਕ ਲੱਗਣਾ, ਪੱਠੇ ਘੱਟ ਖਾਣਾ ਅਤੇ ਦੁੱਧ ਘੱਟਣਾ ਆਦਿ ਲੱਛਣ ਨਜ਼ਰ ਆ ਰਹੇ ਹਨ। ਉਪਰੋਕਤ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਹਰ ਪਸ਼ੂ ਨੂੰ ਰੋਜ਼ਾਨਾ 50 ਗ੍ਰਾਮ ਬਫਰ, 30 ਗ੍ਰਾਮ ਟੋਕਸਿਨ ਬਾਈਂਡਰ, 30 ਗ੍ਰਾਮ ਕਾਲਾ ਨਮਕ ਅਤੇ 10 ਗ੍ਰਾਮ ਲਾਈਵ ਯੀਸਟ ਦੀ ਵਰਤੋਂ ਯਕੀਨੀ ਬਣਾਉ। ਉਪਰੋਕਤ ਸਮਾਨ ਨੇੜੇ ਦੀ ਫੀਡ ਫੈਕਟਰੀ ਤੋਂ ਲਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰੋ।