ਮਾਹਰ ਸਲਾਹਕਾਰ ਵੇਰਵਾ

idea99collage_sugarcane_fhdsjfogort.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-20 11:12:59

Suggestions to prevent Sugarcane crop from falling

ਕਮਾਦ: ਕਮਾਦ ਦੀ ਫ਼ਸਲ ਡਿੱਗਣ ਤੋਂ ਰੋਕਣ ਲਈ ਅਗਸਤ ਦੇ ਅਖ਼ੀਰ ਤੱਕ ਫ਼ਸਲ ਦੇ ਮੂੰਏ ਬੰਨ੍ਹ ਦਿਉ।

  • ਰੇਤਲੀ ਅਤੇ ਕੱਲਰ ਵਾਲੀਆਂ ਜ਼ਮੀਨਾਂ 'ਤੇ ਕਮਾਦ ਤੇ ਲੋਹੇ ਦੀ ਘਾਟ ਆਮ ਤੌਰ 'ਤੇ ਆ ਜਾਂਦੀ ਹੈ ਜਿਸ ਦੀਆਂ ਨਿਸ਼ਾਨੀਆਂ ਨਵੇਂ ਪੱਤਿਆਂ 'ਤੇ ਵਿਖਾਈ ਦਿੰਦੀਆਂ ਹਨ। ਨਵੇਂ ਪੱਤੇ ਆਮ ਤੌਰ 'ਤੇ ਪੀਲੇ ਜਾਂ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ। ਇਸ ਤੱਤ ਦੀ ਘਾਟ 1% ਫੈਰਸ ਸਲਫੇਟ (1 ਕਿਲੋ ਫੈਰਸ ਸਲਫੇਟ/ 100 ਲੀਟਰ ਪਾਣੀ) ਦੇ ਛਿੜਕਾਅ ਕਰਨ ਨਾਲ ਹੀ ਪੂਰੀ ਕਰ ਸਕਦੇ ਹਾਂ। ਹਫ਼ਤੇ ਦੇ ਵਕਫ਼ੇ 'ਤੇ 2-3 ਛਿੜਕਾਅ ਕਰੋ।
  • ਵੱਖਰੀ-ਵੱਖਰੀ ਤਰ੍ਹਾਂ ਦੇ ਗੜੂੰਏ ਅਤੇ ਖਾਸ ਕਰਕੇ ਗੁਰਦਾਸਪੁਰੀ ਗੜੂੰਏ ਤੋਂ ਪ਼੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਉ। ਇਹ ਕੰਮ ਹਫ਼ਤੇ ਦੇ ਵਕਫ਼ੇ 'ਤੇ ਕਰਦੇ ਰਹੋ ਤਾਂ ਜੋ ਗੜੂੰਆਂ ਫ਼ਸਲ 'ਤੇ ਅਸਰ ਨਾ ਕਰ ਸਕੇ।
  • ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਮਿੱਤਰ ਕੀੜਾ, ਟਰਾਈਕੋਗਰਾਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫੇ 'ਤੇ 10 ਤੋਂ 12 ਵਾਰ ਖੇਤ ਵਿੱਚ ਛੱਡੋ।
  • ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ.ਲੀ. ਕਲੋਰਪਾਇਰੀਫਾਸ 20 ਈ ਸੀ 400 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।