ਮਾਹਰ ਸਲਾਹਕਾਰ ਵੇਰਵਾ

idea99collage_carnatio.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ, ਪੰਜਾਬ
ਪੰਜਾਬ
2023-02-02 16:26:04

Suggestions to prepare flower nursery in summer season

ਫੁੱਲ ਅਤੇ ਸਜਾਵਟੀ ਬੂਟੇ: ਗਰਮ ਰੁੱਤ ਦੇ ਫੁੱਲਾਂ ਦੀ ਪਨੀਰੀ ਇਸ ਮਹੀਨੇ ਬੀਜੀ ਜਾ ਸਕਦੀ ਹੈ ਅਤੇ ਨਵੇਂ ਸਜਾਵਟੀ ਰੁੱਖ, ਝਾੜੀਆਂ ਅਤੇ ਵੇਲਾਂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਘਾਹ ਨਵਾਂ ਲਾਉਣ ਲਈ ਤਿਆਰੀ ਵੀ ਇਸੇ ਮਹੀਨੇ ਕੀਤੀ ਜਾ ਸਕਦੀ ਹੈ। ਰੁੱਖ ਲਗਾਉਣ ਵਾਸਤੇ ਇੱਕ ਮੀਟਰ ਵਿਆਸ ਅਤੇ ਝਾੜੀਆਂ ਲਈ ਅੱਧਾ ਮੀਟਰ ਵਿਆਸ ਦੇ ਟੋਏ ਪੁੱਟ ਕੇ ਉਸ ਵਿੱਚ ਅੱਧੀ ਮਿੱਟੀ ਦੇ ਬਰਾਬਰ ਦੇਸੀ ਰੂੜੀ ਖਾਦ ਪਾ ਕੇ ਦੁਬਾਰਾ ਭਰ ਕੇ ਬੂਟੇ ਲਗਾ ਦਿਉ। ਜੇਕਰ ਪੱਤਝੜੀ ਰੁੱਖਾਂ ਨੂੰ ਅਜੇ ਫੁਟਾਰਾ ਨਹੀ ਆਇਆ ਤਾਂ ਉਹਨਾਂ ਦੀ ਕਾਂਟ-ਛਾਂਟ ਵੀ ਹੁਣ ਕੀਤੀ ਜਾ ਸਕਦੀ ਹੈ।