ਇਸ ਮਹੀਨੇ ਦੇ ਅੱਧ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਦਿਉ। ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ ਓ ਪੀ ਬੀ-92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀਆਂ ਕਿਸਮਾਂ) ਸੀ ਓ ਪੀ ਬੀ-94, ਸੀ ਓ ਪੀ ਬੀ-93, ਸੀ ਓ ਪੀ ਬੀ-91, ਸੀ ਓ-238 ਅਤੇ ਸੀ ਓ ਜੇ 88 (ਦਰਮਿਆਨੀਆਂ, ਪਿਛੇਤੀ ਪੱਕਣ ਵਾਲੀਆਂ) ਕਿਸਮਾਂ ਵਰਤੋ। ਬੀਜ ਰੱਤਾ ਰੋਗ, ਸੋਕੜਾ, ਕਾਂਗਿਆਰੀ, ਮਧਰੇਪਣ ਅਤੇ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਵਰਤਣਾ ਚਾਹੀਦਾ ਹੈ।ਸਿਉਂਕ ਦੇ ਹਮਲੇ ਤੋਂ ਬਚਣ ਲਈ ਰੂੜੀ ਦੀ ਗਲੀ-ਸੜੀ ਖਾਦ ਵਰਤੋ। ਸਿਉਂਕ ਦੀ ਰੋਕਥਾਮ ਲਈ 45 ਮਿ.ਲਿ. ਈਮੀਡਾਕਲੋਪਰਿਡ 17.8 ਐਸ ਐਲ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਸਿਆੜਾ ਦੇ ਨਾਲ-ਨਾਲ ਫੁਆਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜਾਉਣ ਤੋਂ ਬਾਅਦ ਪਤਲਾ ਪਾਣੀ ਲਾ ਦਿਓ। ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 10 ਕਿੱਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ (ਫਿਪਰੋਨਿਲ) ਦਾਣੇਦਾਰ ਨੂੰ 20 ਕਿੱਲੋ ਗਿੱਲੀ ਮਿੱਟੀ ਵਿੱਚ ਮਿਲਾ ਕੇ ਗੁੱਲੀਆਂ ਉੱਪਰ ਪਾ ਕੇ ਸੁਹਾਗੇ ਨਾਲ ਗੁੱਲੀਆਂ ਢੱਕ ਦਿਉ ਜਾਂ ਫਿਰ ਫ਼ਸਲ ਉੱਗਣ (ਤਕਰੀਬਨ ਗੁੱਲੀਆਂ ਲਾਉਣ ਤੋਂ 45 ਕੁ ਦਿਨਾਂ ਬਾਅਦ) ਤੇ 10 ਕਿੱਲੋ ਰੀਜੈਂਟ/ਮੌਰਟੈਲ/ਰਿਪਨ 0.3 ਜੀ ਨੂੰ 20 ਕਿੱਲੋ ਰੇਤ ਵਿੱਚ ਮਿਲਾ ਕੇ ਜਾਂ 150 ਮਿ.ਲਿ. ਕੋਰਾਜਨ 18.5 ਤਾਕਤ ਜਾਂ 2 ਲਿਟਰ ਡਰਮਟ/ਕਲਾਸਿਕ/ਡਰਸਬਾਨ/ਮਾਰਕਪਾਈਰੀਫਾਸ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫ਼ੁਹਾਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਜਿਹਾ ਪਾਣੀ ਲਾ ਦਿਉ। ਮੌਸਮੀ ਨਦੀਨਾਂ ਦੀ ਰੋਕਥਾਮ ਲਈ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਕਮਾਦ ਦੀ ਫ਼ਸਲ ਬੀਜਣ ਤੋਂ ਬਾਅਦ ਅਤੇ ਨਦੀਨ ਉੱਗਣ ਤੋਂ ਪਹਿਲਾਂ ਛਿੜਕੋ। ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪੈ੍ਰਸ ਮੱਡ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ। ਜੇਕਰ ਰੂੜੀ ਜਾਂ ਪੈ੍ਰਸ ਮੱਡ ਪਾਈ ਹੋਵੇ ਤਾਂ ਨਾਈਟਰੋਜ਼ਨ ਦੀ ਮਾਤਰਾ 60 ਕਿੱਲੋ ਪ੍ਰਤੀ ਏਕੜ ਤੋਂ ਘਟਾ ਕੇ 40 ਕਿੱਲੋ ਪ੍ਰਤੀ ਏਕੜ ਕਰ ਦਿਉ ਪਰੰਤੂ ਹਲਕੀਆਂ ਜ਼ਮੀਨਾਂ ਵਿੱਚ ਖਾਦ ਦੀ ਮਿਕਦਾਰ ਨਾ ਘਟਾਓ। ਫਾਸਫੋਰਸ ਤੱਤ ਮਿੱਟੀ ਪਰਖ ਅਨੁਸਾਰ ਵਰਤੋ । ਆਮ ਹਾਲਤਾਂ ਵਿਚ ਗੰਨੇ ਦੀ ਬਿਜਾਈ ਸਮੇਂ 65 ਕਿੱਲੋ ਯੂਰੀਆ ਪ੍ਰਤੀ ਏਕੜ ਵਰਤੋ। ਇਸ ਤੋ ਇਲਾਵਾ ਬਿਜਾਈ ਸਮੇਂ 4 ਕਿੱਲੋ ਅਜੋਟੋਬੈਕਟਰ (ਜੀਵਾਣੂ ਖਾਦ) ਪ੍ਰਤੀ ਏਕੜ ਪਾਓ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.