ਮਾਹਰ ਸਲਾਹਕਾਰ ਵੇਰਵਾ

idea99surajmukhi.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-02-08 10:19:55

Suggestions for sunflower farming

ਸੂਰਜਮੁਖੀ ਦੀ ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਲਉ। ਸੂਰਜਮੁੱਖੀ ਦੀ ਬਿਜਾਈ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ। ਜਲਦੀ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਪਹਿਲ ਦਿਉ ਜਿਵੇਂ ਕਿ ਪੀ ਐਸ ਐਚ 1962, ਡੀ ਕੇ 3849, ਪੀ ਐਸ ਐਚ 996, ਪੀ ਐਸ ਐਚ 569 ਅਤੇ ਪੀ ਐਸ ਐਫ ਐਚ 118 । ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਹੀ ਬਿਜਾਈ ਖਤਮ ਕਰ ਲਓ ਅਤੇ ਇਸ ਸਮੇਂ ਪੀ ਐਸ ਐਚ 559 ਕਿਸਮ ਨੂੰ ਬੀਜਣ ਲਈ ਤਰਜੀਹ ਦਿਓ। ਫ਼ਸਲ ਨੂੰ 60 ਸੈਂ. ਮੀ. ਚੌੜੀਆਂ ਕਤਾਰਾਂ ਵਿੱਚ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈ.ਮੀ. ਰੱਖੋ। ਵੱਟਾਂ ਪੂਰਬ ਤੋਂ ਪੱਛਮ ਵੱਲ ਅਤੇ ਬਿਜਾਈ ਦੱਖਣ ਵੱਲ ਕਰੋ। ਬੀਜ ਨੂੰ ਵੱਟਾਂ ਦੀ ਢਲਾਣ ਦੇ 6-8 ਸੈ. ਮੀ. ਹੇਠਾਂ ਵੱਲ ਬੀਜੋ। ਵੱਟਾਂ ਤੇ ਬੀਜੀ ਫ਼ਸਲ ਨੂੰ ਬਿਜਾਈ ਦੇ 2-3 ਦਿਨਾਂ ਬਾਅਦ ਪਾਣੀ ਦਿਉ ਅਤੇ ਪਾਣੀ ਦਿੰਦੇ ਸਮੇਂ ਇਹ ਧਿਆਨ ਰੱਖੋ ਕਿ ਪਾਣੀ ਬੀਜ ਦੀ ਸਤਹਿ ਤੋ ਹੇਠਾਂ ਹੀ ਰਹੇ। ਦੋ ਕਿਲੋ ਬੀਜ ਹੀ ਇਕ ਏਕੜ ਲਈ ਕਾਫ਼ੀ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ, ਟੈਗ੍ਰਾਨ 6 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ, ਸੋਧ ਲਉ। ਬਿਜਾਈ ਸਮੇਂ 50 ਕਿੱਲੋ ਯੂਰੀਆ, 75 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਹਲਕੀਆਂ ਜ਼ਮੀਨਾਂ ਵਿੱਚ 50 ਕਿੱਲੋ ਯੂਰੀਆਂ ਪ੍ਰਤੀ ਏਕੜ ਦੋ ਕਿਸ਼ਤਾਂ ਵਿੱਚ ਇੱਕ ਬਿਜਾਈ ਵੇਲੇ ਤੇ ਦੂਸਰੀ ਇੱਕ ਮਹੀਨਾ ਬਾਅਦ ਪਾਓ। ਜੇਕਰ ਸੂਰਜਮੁਖੀ ਆਲੂਆਂ ਤੋਂ ਬਾਅਦ ਬੀਜਣਾ ਹੋਵੇ, ਜਿਹਨਾਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੋਵੇ, ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਜੇਕਰ ਮਿੱਟੀ ਪਰਖ਼ ਅਨੁਸਾਰ ਜ਼ਮੀਨ ਵਿੱਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜਿਲ੍ਹਿਆਂ ਵਿੱਚ 40 ਕਿੱਲੋ ਮਿਊਰੇਟ ਆਫ ਪੋਟਾਸ਼ ਪਾਓ।