ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁੱਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਵਿਉਂਤ ਬਣਾ ਲੈਣੀ ਚਾਹੀਦੀ ਹੈ ਅਤੇ ਚੂਚੇ ਕਿਸੇ ਭਰੋਸੇਯੋਗ ਹੈਚਰੀ ਤੋਂ ਲੈਣੇ ਚਾਹੀਦੇ ਹਨ। ਚੂਚੇ ਖਰੀਦਣ ਸਮੇਂ ਉਨ੍ਹਾਂ ਨੂੰ ਮਰੇਕ ਬੀਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ ਅਤੇ ਚੂਚੇ ਪਾਉਣ ਤੋਂ ਪਹਿਲਾਂ ਸ਼ੈੱਡ ਨੂੰ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਚੂਚਿਆਂ ਨੂੰ ਸ਼ੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ 70 ਡਿਗਰੀ ਨਹੀਂ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ।ਪੰਛੀਆਂ ਨੂੰ ਲੋੜ ਮੁਤਾਬਕ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਚੂਚਿਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰਨਾ ਚਾਹੀਦਾ ਹੈ। ਸਮੇਂ ਸਮੇਂ ਸਿਰ ਬੀਮਾਰ ਅਤੇ ਘੱਟ ਪੈਦਾਵਾਰ ਵਾਲੀਆਂ ਮੁਰਗੀਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.