ਮਾਹਰ ਸਲਾਹਕਾਰ ਵੇਰਵਾ

idea99collage_kala_kala_suit.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-10-19 13:18:41

Suggestions for Planting a Nursery

ਪਾਪਲਰ: ਪਾਪਲਰ ਦੀਆਂ ਨਰਸਰੀਆਂ ਅਤੇ ਪਲਾਂਟੇਸ਼ਨਾਂ ਨੂੰ ਪਾਣੀ ਪੰਦਰਾਂ ਦਿਨ੍ਹਾਂ ਬਾਅਦ ਲਗਾਉਣਾ ਚਾਹੀਦਾ ਹੈ। 

  • ਇਸ ਸਮੇਂ ਪਾਪਲਰ ਦੀ ਪੱਤੇ ਝਾੜਨ ਵਾਲੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਇਨ੍ਹਾਂ ਦੁਆਰਾ ਪ੍ਰਭਾਵਿਤ ਪੱਤਿਆਂ ਨੂੰ ਇਕੱਠੇ ਕਰਕੇ ਸਾੜ ਦਿਉ।
  • ਰੇਤਲੀਆਂ ਜ਼ਮੀਨਾਂ ਵਿੱਚ ਕਈ ਵਾਰ ਜ਼ਿੰਕ ਦੀ ਘਾਟ ਆਉਂਦੀ ਹੈ, ਜਿਸ ਕਾਰਨ ਪੱਤਿਆਂ ਦਾ ਹਰਾ ਹਿੱਸਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ । ਘਾਟ ਦੀ ਪੂਰਤੀ ਲਈ ਪ੍ਰਤੀ ਬੂਟਾ ਜ਼ਿੰਕ ਸਲਫੇਟ (21%) ਪਹਿਲੇ ਸਾਲ 100 ਗ੍ਰਾਮ, ਤੀਜੇ ਸਾਲ 200 ਗ੍ਰਾਮ ਅਤੇ ਪੰਜਵੇਂ ਸਾਲ 300 ਗ੍ਰਾਮ ਪਾਉ। ਇੱਕ ਵਾਰੀ ਪਾਈ ਜ਼ਿੰਕ ਦੋ ਸਾਲ ਲਈ ਕਾਫੀ ਹੁੰਦੀ ਹੈ।
  • ਇਸ ਮਹੀਨੇ ਪਾਪਲਰ ਹੇਠਾਂ ਕਣਕ ਜਾਂ ਗੰਨੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ।