ਮਾਹਰ ਸਲਾਹਕਾਰ ਵੇਰਵਾ

idea99orchard.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-06-03 12:50:50

Suggestions for horticulture crops during Kharif season

  • ਇਸ ਸਮੇ ਬੇਰੀਆਂ ਦੀ ਕਾਂਟ-ਛਾਂਟ ਕਰਨ ਦਾ ਠੀਕ ਸਮਾਂ ਹੈ।

  • ਕਾਂਟ-ਛਾਂਟ ਤੋਂ ਤੁਰੰਤ ਬਾਅਦ ਬਾਗ ਵਿੱਚੋਂ ਵਾਧੂ ਆਮਦਨ ਪ੍ਰਾਪਤ ਕਰਨ ਲਈ ਰੁੜੀ ਵਾਲੀ ਖ਼ਾਦ ਪਾਉਣ ਤੋਂ ਤੁਰੰਤ ਬਾਅਦ ਮੁੰਗਫ਼ਲੀ ਦੀ ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ ਟੀ.ਜੀ. 37 ਏ ਅੰਤਰ-ਫ਼ਸਲ ਦੇ ਤੌਰ ਤੇ ਬੀਜੀ ਜਾ ਸਕਦੀ ਹੈ ।

  • ਅਮਰੂਦਾਂ ਦੇ ਬਾਗਾਂ ਵਿੱਚ ਨਦੀਨਾਂ ਨੂੰ ਕਾਬੂ ਹੇਠ ਰੱਖਣ ਅਤੇ ਪਾਣੀ ਦੀ ਬੱਚਤ ਲਈ ਝੋਨੇ ਦੀ ਪਰਾਲੀ ਨਾਲ ਮਲਚਿੰਗ(10 ਸੈਂਟੀਮੀਟਰ ਮੋਟੀ ਤਹਿ) ਕੀਤੀ ਜਾ ਸਕਦੀ ਹੈ।