ਮਾਹਰ ਸਲਾਹਕਾਰ ਵੇਰਵਾ

idea99Fruit_Bag_bagicha.jpg
ਦੁਆਰਾ ਪੋਸਟ ਕੀਤਾ ਡਿਪਟੀ ਡਾਇਰੈਕਟਰ ਬਾਗਬਾਨੀ-ਕਮ- ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ
ਪੰਜਾਬ
2023-06-06 11:08:49

Suggestions for fruit plants in the month of June

ਇਸ ਮਹੀਨੇ ਬਹੁਤ ਸਾਰੇ ਫਲਦਾਰ ਬੂਟਿਆਂ ਜਿਵੇਂ ਅੰਬ, ਨਿੰਬੂ, ਅਮਰੂਦ, ਨਾਸ਼ਪਾਤੀ, ਲੀਚੀ ਅਤੇ ਲੁਕਾਠ ਆਦਿ ਨੂੰ ਫਲ ਲੱਗਾ ਹੁੰਦਾ ਹੈ, ਇੰਨ੍ਹਾਂ ਨੂੰ ਸਮੇਂ 'ਤੇ ਪਾਣੀ ਦਿੰਦੇ ਰਹੋ ਤਾਂ ਜੋ ਇੰਨ੍ਹਾਂ ਦਾ ਵਾਧਾ ਹੁੰਦਾ ਰਹੇ। ਆੜੂ, ਅਲੂਚਾ, ਲੀਚੀ, ਫਾਲਸਾ ਦੇ ਪੱਕੇ ਹੋਏ ਫਲਾਂ ਨੂੰ ਤੋੜ ਕੇ ਤਾਜ਼ੇ ਫਲਾਂ ਦੇ ਤੌਰ ‘ਤੇ ਵਰਤੋ ਅਤੇ ਇਹਨਾਂ ਤੋਂ ਫਲ ਪਦਾਰਥ ਜਿਵੇਂ ਜੈਮ, ਸੂਕੈਸ਼, ਚਟਨੀ ਆਦਿ ਬਣਾ ਲਵੋ। ਨਵੇਂ ਲਗਾਏ ਬੂਟਿਆਂ ਦੇ ਤਣਿਆਂ ਨੂੰ ਤਿੱਖੀ ਧੁੱਪ ਦੇ ਭੈੜੇ ਅਸਰ ਤੋਂ ਬਚਾਉਣ ਲਈ ਬੂਟਿਆਂ ਦੇ ਤਣਿਆਂ ਨੂੰ ਪਰਾਲੀ ਆਦਿ ਲਪੇਟ ਦਿਉ ਅਤੇ ਤਣਿਆਂ 'ਤੇ ਕਲੀ ਵਿੱਚ ਨੀਲਾ ਥੋਥਾ ਪਾ ਕੇ ਸਫੈਦੀ (ਕਲੀ) ਜੇਕਰ ਪਿਛਲੇ ਮਹੀਨੇ ਨਹੀ ਕੀਤੀ ਤਾਂ ਹੁਣ ਕਰ ਦਿਉ। ਗਰਮੀ ਕਾਰਨ ਹੀ ਲੀਚੀ ਦੇ ਫਲਾਂ ਦਾ ਛਿਲਕਾ ਪਾਟਦਾ ਹੈ ਇਸ ਹਫਤੇ ਵਿੱਚ ਦੋ ਵਾਰ ਸਿੰਚਾਈ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਲਈ ਬੂਟਿਆਂ ਦੀ ਗੋਡੀ ਕਰੋ। ਬੇਰ ਦੇ ਬੂਟੇ ਜੇਕਰ ਸਿਥਲ ਅਵਸਥਾ ਵਿੱਚ ਹਨ ਤਾਂ ਪਹਿਲੇ ਹਫਤੇ ਇੰਨ੍ਹਾਂ ਦੀ ਕਾਂਟ-ਛਾਂਟ ਕਰ ਦਿਉ ਅਤੇ ਦੇਸੀ ਰੂੜੀ ਦੀ ਖਾਦ ਪਾ ਦਿਉ। ਅੰਬ ਦੇ ਫਲ ਵਾਲੇ ਬੂਟਿਆਂ ਨੂੰ ਇੱਕ ਕਿਲੋ ਕਿਸਾਨ ਖਾਦ ਪਾ ਦਿਉ।