ਮਾਹਰ ਸਲਾਹਕਾਰ ਵੇਰਵਾ

idea99collage_ground_nut_changi_kheti.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-16 14:17:56

Suggestions for farmers Successful Groundnut Cultivation

ਮੂੰਗਫ਼ਲੀ: ਕਣਕ ਦੀ ਕਟਾਈ ਤੋਂ ਬਾਅਦ ਮੂੰਗਫ਼ਲੀ ਦੀ ਬਿਜਾਈ ਮਈ ਦੇ ਅਖੀਰਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਰੌਣੀ ਕਰ ਲਉ। ਬਿਮਾਰੀਆਂ ਦੀ ਰੋਕਥਾਮ ਲਈ 2 ਮਿ.ਲੀ. ਨਿਉਨਿਕਸ 20 ਐਫ ਐਸ ਜਾਂ 1.5 ਗ੍ਰਾਮ ਸੀਡੈਕਸ ਜਾਂ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਵਾਲੀਆਂ ਗਿਰੀਆਂ ਨੂੰ ਸੋਧ ਲਉ। ਨਿਉਨਿਕਸ ਜੜ੍ਹਾਂ ਦੇ ਚਿੱਟੇ ਸੁੰਡ ਅਤੇ ਸਿਉਂਕ ਦੀ ਰੋਕਥਾਮ ਵੀ ਕਰਦੀ ਹੈ।

  • ਬਿਜਾਈ ਸਮੇਂ 13 ਕਿੱਲੋ ਯੂਰੀਆ, 50 ਕਿਲੋ ਸਿੰਗਲ ਸੁਪਰਫਾਸਫੇਟ, 17 ਕਿਲੋ ਮਿਊਰੇਟ ਆਫ ਪੋਟਾਸ਼ ਅਤੇ 50 ਕਿਲੋ ਜਿਪਸਮ ਪ੍ਰਤੀ ਏਕੜ ਪਾਉ। ਜੇਕਰ ਕਣਕ ਨੂੰ ਸਿਫਾਰਸ਼ ਮੁਤਾਬਿਕ ਫਾਸਫੋਰਸ ਦੀ ਖੁਰਾਕ ਪਾਈ ਹੋਵੇ ਤਾਂ ਫਿਰ ਇਹ ਤੱਤ ਪਾਉਣ ਦੀ ਲੋੜ ਨਹੀਂ। ਜਿਨ੍ਹਾਂ ਖੇਤਾਂ ਵਿੱਚ ਜਿੰਕ ਦੀ ਘਾਟ ਹੋਵੇ ਉੱਥੇ 25 ਕਿੱਲੋ ਜ਼ਿੰਕ ਸਲਫੇਟ (21% ਹੈਪਟਾਹਾਈਡ੍ਰੇਟ) ਜਾਂ 16 ਕਿੱਲੋ ਜ਼ਿੰਕ ਸਲਫੇਟ (33% ਮੋਨੋਹਾਈਡ੍ਰੇਟ) ਪ੍ਰਤੀ ਏਕੜ ਪਾਓ। ਇਹ ਮਾਤਰਾ 2-3 ਸਾਲ ਲਈ ਉਚਿਤ ਹੈ।