ਮਾਹਰ ਸਲਾਹਕਾਰ ਵੇਰਵਾ

idea99collage_fodder_apni_kheti.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-09 19:37:45

Suggestions for farmers regarding fodder cultivation

ਚਾਰੇ ਦੀ ਕਾਸ਼ਤ: ਬਰਸੀਮ ਦੀ ਪਹਿਲੀ ਕਟਾਈ ਕਰ ਲਵੋ। ਰੇਤਲੀ ਜ਼ਮੀਨ ਵਿੱਚ ਮੈਂਗਨੀਜ਼ ਦੀ ਘਾਟ ਵਾਲੀ ਫਸਲ 'ਤੇ ਕਟਾਈ ਤੋਂ 2 ਹਫਤੇ ਬਾਅਦ 0.5% ਮੈਂਗਨੀਜ਼ ਸਲਫੇਟ ( ਇੱਕ ਕਿੱਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ) ਦਾ ਛਿੜਕਾਅ ਕਰੋ। ਮੱਕੀ ਦੀ ਫ਼ਸਲ ਜਦੋਂ ਦੋਧੀ ਹੋਵੇ ਆਚਾਰ ਬਣਾਉਣ ਲਈ ਸੰਭਾਲ ਲਵੋ। ਇਸ ਮਹੀਨੇ ਦੇ ਸ਼ੁਰੂ ਵਿੱਚ ਨੇਪੀਅਰ ਬਾਜਰੇ ਦੀ ਕਟਾਈ ਕਰ ਲਵੋ। ਪਿਛੇਤੀ ਕਟਾਈ ਕਰਨ ਨਾਲ ਇਸ ਦੇ ਮੁੱਢ ਠੰਢ ਨਾਲ ਮਰ ਜਾਂਦੇ ਹਨ। ਜੇਕਰ ਜਵੀਂ ਆਚਾਰ ਬਣਾਉਣ ਲਈ ਰੱਖਣੀ ਹੋਵੇ ਤਾਂ ਇਸ ਦੀ ਵੱਖਰੀ ਬਿਜਾਈ ਕਰੋ। ਨੇਪੀਅਰ ਬਾਜਰੇ ਦੀਆਂ ਕਤਾਰਾਂ ਦਰਮਿਆਨ ਜਵੀ, ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਦੀਆਂ ਆਡਾਂ ਬੀਜ ਲਵੋ।