ਮਾਹਰ ਸਲਾਹਕਾਰ ਵੇਰਵਾ

idea99agroforestry_march.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-05 15:42:57

Suggestions for Agro forestry in March

ਜਿਹਨਾਂ ਕਿਸਾਨਾਂ ਨੇ ਪਾਪਲਰ ਅਤੇ ਸਫ਼ੈਦਾ ਦੇ ਦਰੱਖਤ ਲਗਾਏ ਹਨ, ਉਹਨਾਂ ਲਈ ਮਾਹਿਰਾਂ ਦੇ ਸੁਝਾਅ ਇਸ ਤਰ੍ਹਾਂ ਹਨ:

  • ਪਾਪਲਰ: ਤਿੰਨ ਸਾਲ ਤੋਂ ਘੱਟ ਉਮਰ ਦੀਆਂ ਪਾਪਲਰ ਪਲਾਂਟੇਸ਼ਨਾਂ ਵਿੱਚ ਮਾਰਚ ਦੇ ਅਖ਼ੀਰ ਤੱਕ ਗੰਨੇ ਦੀ ਬਿਜਾਈ ਕਰ ਸਕਦੇ ਹੋ।ਪਾਪਲਰ ਪਲਾਂਟੇਸ਼ਨਾਂ ਨੂੰ 10 ਦਿਨਾਂ ਦੇ ਵਕਫੇ ਤੇ ਪਾਣੀ ਲਾਉਦੇ ਰਹੋ ਤਾਂ ਜੋ ਫੁਟਾਰਾ ਚੰਗਾ ਹੋ ਸਕੇ।
  • ਸਫ਼ੈਦਾ: ਸਫ਼ੈਦੇ ਦੇ ਬੀਜ ਨੂੰ ਫ਼ਰਵਰੀ-ਮਾਰਚ ਵਿੱਚ ਧਰਤੀ ਤੋਂ ਉੱਚੀਆਂ ਕਿਆਰੀਆਂ (10 ਤੋਂ 15 ਸੈਂ.ਮੀ.) ਵਿੱਚ ਛੱਟਾ ਮਾਰ ਕੇ ਜਾਂ ਲਾਈਨਾਂ ਵਿਚਕਾਰ 10 ਸੈਂ.ਮੀ. ਦੀ ਦੂਰੀ ਰੱਖ ਕੇ 20 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਬੀਜ ਦਿਉ। ਘਾਹ ਦੇ ਬਣੇ ਹੋਏ ਛੱਪਰ ਨਾਲ ਢੱਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉੱਪਰਲੀ ਸਤਹਿ ਗਿੱਲੀ ਰਹੇ। ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿੱਚ (9''×6'') ਜਿੰਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (2:1) ਨਾਲ ਭਰ ਕੇ ਪਾਣੀ ਲਾਇਆ ਹੋਵੇ, ਉਨ੍ਹਾਂ ਥੈਲੀਆਂ ਵਿੱਚ ਲਾ ਦਿਉ। ਜਦੋਂ ਪੌਦੇ 50 ਸੈਂ.ਮੀ. ਤੱਕ ਦੇ ਹੋ ਜਾਣ ਤਾਂ ਫਿਰ ਇਨ੍ਹਾਂ ਨੂੰ 50×50×50 ਸੈ.ਮੀ. ਦੇ ਟੋਏ ਕੱਢ ਕੇ ਖੇਤਾਂ ਵਿੱਚ ਲਾ ਦਿਉ। ਟੋਇਆਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਦੇ ਮਿਸ਼ਰਣ ਨਾਲ ਭਰ ਦਿਉ। ਬੂਟੇ ਲਾਉਣ ਵੇਲੇ ਧਿਆਨ ਰੱਖੋ ਕਿ ਪੋਲੀਥੀਨ ਦੀ ਥੈਲੀ ਉਤਾਰਨ ਵੇਲੇ ਥੈਲੀ ਵਿਚਲੀ ਮਿੱਟੀ ਅਤੇ ਜੜਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।