ਮਾਹਰ ਸਲਾਹਕਾਰ ਵੇਰਵਾ

idea99Approx-3-Metres-1920x1080.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-14 07:36:50

Suggestion for Poplar nursery and plantation

ਪਾਪਲਰ: ਪਾਪਲਰ ਦੇ ਤਿੰਨ ਸਾਲ ਤੋਂ ਘੱਟ ਉਮਰ ਦੇ ਬੂਟਿਆਂ ਵਿੱਚ ਹਲਦੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਤਿੰਨ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੂਟਿਆਂ ਵਿੱਚ ਸਾਉਣੀ ਦੌਰਾਨ ਮੱਕੀ, ਬਾਜਰਾ, ਚਰ੍ਹੀ, ਗਿੰਨੀ ਘਾਹ ਵਗੈਰਾ ਚਾਰੇ ਉਗਾਏ ਜਾ ਸਕਦੇ ਹਨ।

  • ਪਾਪਲਰ ਦੀ ਨਰਸਰੀ ਅਤੇ ਪਲਾਂਟੇਸ਼ਨਾਂ ਨੂੰ ਹਫਤੇ ਦੇ ਵਕਫੇ ਬਾਅਦ ਹਲਕੀ ਸਿੰਚਾਈ ਦਿੰਦੇ ਰਹੋ।
  • ਪਾਪਲਰ ਦੇ ਪੱਤੇ ਝਾੜਣ ਵਾਲੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਮੁੱਖ ਤੌਰ 'ਤੇ ਜੁਲਾਈ ਤੋਂ ਅਕਤੂਬਰ ਮਹੀਨਿਆਂ ਵਿੱਚ ਜਿਆਦਾ ਹੁੰਦਾ ਹੈ। ਨਰਸਰੀਆਂ ਵਿੱਚ ਜਿਨ੍ਹਾਂ ਪੱਤਿਆਂ ਉੱਤੇ ਇਨ੍ਹਾਂ ਦੀਆਂ ਸੁੰਡੀਆਂ ਜਾਂ ਆਂਡੇ ਹੋਣ ਉਨ੍ਹਾਂ ਨੂੰ ਤੋੜ ਕੇ, ਇਕੱਠੇ ਕਰਕੇ ਨਸ਼ਟ ਕਰ ਦਿਉ।
  • ਬੂਟਿਆਂ ਦੇ ਚੰਗੇ ਵਾਧੇ ਲਈ ਸਿਫਾਰਸ਼ ਕੀਤੀ ਨਾਈਟਰੋਜਨ ਖਾਦ ਦਾ ਇੱਕ ਤਿਆਹੀ ਮਾਤਰਾ ਪਾ ਦਿਓ। ਹਲਕੀਆਂ ਜਮੀਨਾਂ ਵਿੱਚ ਜਿੰਕ ਦੀ ਘਾਟ ਆਮ ਤੌਰ 'ਤੇ ਆ ਜਾਂਦੀ ਹੈ, ਜਿਸ ਦੀ ਪੂਰਤੀ ਲਈ ਸਿਫਾਰਸ਼ ਕੀਤੀ ਜਿੰਕ ਸਲਫੇਟ (ਪਹਿਲੇ, ਤੀਜੇ ਅਤੇ ਪੰਜਵੇਂ ਸਾਲ ਲਈ ਕ੍ਰਮਵਾਰ 100, 200 ਅਤੇ 300 ਗਰਾਮ ਪ੍ਰਤੀ ਬੂਟਾ) ਦੀ ਖਾਦ ਪਾਓ।