ਇਸ ਮਹੀਨੇ ਦੇ ਅਖੀਰ ਤੇ ਹਲਦੀ ਦੀ ਬਿਜਾਈ ਸ਼ੁਰੂ ਕਰ ਦੇਵੋ।
ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ ਗੱਠੀਆਂ ਕਾਫ਼ੀ ਹਨ।
ਬਿਜਾਈ ਤੋਂ ਪਹਿਲਾ 10-12 ਟਨ ਰੂੜੀ ਪ੍ਰਤੀ ਏਕੜ ਪਾਉ। ਬਿਜਾਈ ਸਮੇਂ 60 ਕਿੱੱਲੋ ਸਿੰਗਲ ਸੁਪਰਫਾਸਫੇਟ ਪਾਉ।
ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸੋਰਸ਼ੀਅਮ ਜੀਵਾਣੰੂ ਖਾਦ (4 ਕਿੱੱਲੋ ਪ੍ਰਤੀ ਏਕੜ) ਪਾਉ।
ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 16 ਕਿੱੱਲੋ ਮਿਊਰੇਟ ਆਫ ਪੋਟਾਸ਼ ਪਾਉ।
ਕਤਾਰਾਂ ਵਿੱਚ ਫ਼ਾਸਲਾ 30 ਸੈਂ:ਮੀ: ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂ:ਮੀ: ਰੱਖੋ।
36 ਕੁਇੰਟਲ/ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ, ਜਿਸ ਨਾਲ ਫ਼ਸਲ ਨੂੰ ਪਾਣੀ ਵੀ ਘੱਟ ਲੱਗਣਗੇ, ਨਦੀਨਾਂ ਦੀ ਰੋਕਥਾਮ ਚੰਗੀ ਹੋਵੇਗੀ ਅਤੇ ਫਸਲ ਵੀ ਚੰਗੀ ਵਧੇ ਫੁੱਲੇਗੀ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.