ਮਾਹਰ ਸਲਾਹਕਾਰ ਵੇਰਵਾ

idea99growing-chrysanthemum-02.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-13 12:04:48

Special advisories from seasonal flowers and Chrysanthemum

ਪੀ.ਏ.ਯੂ. ਦੇ ਮਾਹਿਰਾਂ ਵਲੋਂ ਮੌਸਮੀ ਫੁੱਲ ਅਤੇ ਗੁਲਦਾਉਦੀ ਸੰਬੰਧੀ ਵਿਸ਼ੇਸ਼ ਸਲਾਹਾਂ ਹੇਠ ਲਿਖੇ ਅਨੁਸਾਰ ਹਨ:

ਮੌਸਮੀ ਫੁੱਲ : ਗਰਮੀਆਂ ਦੇ ਮੌਸਮੀ ਫੁੱਲ ਜਿਵੇਂ ਕੋਸਮੋਸ, ਗੈਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਦੁਪਹਿਰ ਖਿੜੀ ਆਦਿ ਦੀ ਬਿਜਾਈ ਲਈ ਢੁੱਕਵਾਂ ਸਮਾਂ ਹੈ। ਸਰਦੀ ਦੇ ਮੌਸਮੀ ਫੁੱਲਾਂ ਦੇ ਬੂਟਿਆਂ ਦੀ ਚੋਣ ਕਰ ਲਉ ਤਾਂ ਕਿ ਉਨ੍ਹਾਂ ਦਾ ਬੀਜ ਇਕੱਠਾ ਕੀਤਾ ਜਾ ਸਕੇ।

ਗੁਲਦਾਉਦੀ: ਵੱਡੇ ਫੁੱਲ ਵਾਲੀ ਗੁਲਦਾਉਦੀ ਦੇ ਜੜੂੰਏ, ਜਿੰਨ੍ਹਾਂ ਨੂੰ ਜਨਵਰੀ ਜਾਂ ਫ਼ਰਵਰੀ ਵਿੱਚ ਕਿਆਰੀਆਂ ਵਿੱਚ ਲਾਇਆ ਗਿਆ ਸੀ, ਨੂੰ 10 ਸੈਂ.ਮੀ. ਆਕਾਰ ਦੇ ਗਮਲਿਆਂ ਵਿੱਚ ਲਾ ਦਿਉ। ਕੁਝ ਛੋਟੇ ਫੁੱਲ ਵਾਲੀ ਗੁਲਦਾਉਦੀ ਦੇ ਜੜੂੰਏ ਕਿਆਰੀਆਂ ਵਿੱਚ ਲਾ ਦਿਉ ਤਾਂ ਕਿ ਜੁਲਾਈ ਦੇ ਮਹੀਨੇ ਦੌਰਾਨ ਕਲਮਾਂ ਬਣਾਈਆਂ ਜਾ ਸਕਣ।